ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਸਫਾਈ ਸੇਵਕ ਯੂਨੀਅਨ ‘ਤੇ ਲਾਠੀਚਾਰਜ਼ ਕਰਨ ਅਤੇ ਗ੍ਰਿਫਤਾਰ ਕਰਨ ਦੀ ਸਖ਼ਤ ਨਿਖੇਧੀ

Top Trending News ਪੰਜਾਬ
  • ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਸਫਾਈ ਸੇਵਕ ਯੂਨੀਅਨ ‘ਤੇ ਲਾਠੀਚਾਰਜ਼ ਕਰਨ ਅਤੇ ਗ੍ਰਿਫਤਾਰ ਕਰਨ ਦੀ ਸਖ਼ਤ ਨਿਖੇਧੀ

ਦਲਜੀਤ ਕੌਰ

ਸੰਗਰੂਰ, 16 ਜੁਲਾਈ, 2026: ਅੱਜ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸਫਾਈ ਸੇਵਕ ਯੂਨੀਅਨ ਦੇ ਜਰਨਲ ਸਕੱਤਰ ਰਮੇਸ਼ ਚੰਦ, ਸੂਬਾ ਸਲਾਹਾਂਕਾਰ ਕੁਲਦੀਪ ਸ਼ਰਮਾਂ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਭੁਪਿੰਦਰ ਸਿੰਘ ਲੌਂਗੋਵਾਲ ਡੀਐੱਮਐੱਫ ਦੇ ਮੇਘ ਰਾਜ ਨੇ ਕਿਹਾ ਕਿ ਸਫਾਈ ਸੇਵਕ ਲਗਾਤਾਰ ਪਿੱਛਲੇ 9 ਦਿਨਾਂ ਤੋਂ ਹੜਤਾਲ ਤੇ ਹਨ ਸਰਕਾਰ ਓਹਨਾਂ ਦੀਆ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਅੱਜ ਧੱਕੇਸ਼ਾਹੀ ਨਾਲ ਹੜਤਾਲ ਖ਼ਤਮ ਕਰਨ ਦੀ ਨੀਅਤ ਨਾਲ ਸ਼ਹਿਰ ਚੋਂ ਕੂੜਾ ਚੁੱਕਵਾਉਣ ਲੱਗੇ ਜਦ ਸਫਾਈ ਸੇਵਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਤਾ ਜਿਲ੍ਹਾ ਪ੍ਰਧਾਨ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ l

ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀਆ ਮੰਗਾਂ ਮੰਨਣ ਦੀ ਬਜਾਏ ਡੰਡੇ ਦੇ ਜ਼ੋਰ ਤੇ ਦਬਾਇਆ ਜਾ ਰਿਹਾ ਹੈ, ਜਿਸ ਦੀ ਪ੍ਰਤੱਖ ਮਿਸਾਲ ਕੱਲ ਮਨਰੇਗਾ ਕਰਮਚਾਰੀਆਂ ਤੇ ਬਰਬਰ ਤਰੀਕੇ ਨਾਲ ਕੀਤਾ ਲਾਠੀਚਾਰਜ ਤੇ ਅੱਜ ਸਫਾਈ ਸੇਵਕਾਂ ਤੇ ਕੀਤਾ ਲਾਠੀਚਾਰਜ ਹੈ। ਸਮੂਹ ਜਥੇਬੰਦੀਆ ਦੇ ਦਬਾਅ ਸਦਕਾ ਸੰਗਰੂਰ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਫੌਰੀ ਰਿਹਾ ਕੀਤਾ ਗਿਆ ।ਆਗੂਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।

ਇਸ ਮੌਕੇ ਲਹਿਰਾਗਾਗਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਨਿਰਭੈ ਸਿੰਘ ਕਿਰਤੀ ਕਿਸਾਨ ਯੂਨੀਅਨ, ਮੂਨਕ ਦੇ ਪ੍ਰਧਾਨ ਮਾਈਭਖਸ, ਸੁਨਾਮ ਤੋ ਦੁਲੀਆ ਰਾਮ, ਖਨੌਰੀ ਤੋ ਰੋਬਿਨ ਕੁਮਾਰ, ਬਲਵਾਨ ਸਿੰਘ, ਸੁਨੀਲ ਨਾਭਾ, ਰੌਕੀ ਦਿੜ੍ਹਬਾ, ਅਜੇ ਬੇਦੀ ਸੰਗਰੂਰ, ਰਮੇਸ਼ ਕੁਮਾਰ ਸਕੱਤਰ ਸੰਗਰੂਰ ਆਦਿ ਹਾਜ਼ਰ ਸਨ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।