ਕਿਰਤੀ ਕਿਸਾਨ ਯੂਨੀਅਨ ਦੀ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੀਟਿੰਗ ਹੋਈ

Top Trending News ਪੰਜਾਬ
  • ਕਿਰਤੀ ਕਿਸਾਨ ਯੂਨੀਅਨ ਦੀ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੀਟਿੰਗ ਹੋਈ

ਦਲਜੀਤ ਕੌਰ

ਸੰਗਰੂਰ, 16 ਜੁਲਾਈ, 2026: ਅੱਜ ਡਿਪਟੀ ਕਮਿਸ਼ਨਰ ਸੰਗਰੂਰ ਮੈਡਮ ਪੂਨਮ ਦੀਪ ਕੌਰ ਨੂੰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇੱਕ ਵਫਦ ਸ੍ਰ ਜਰਨੈਲ ਸਿੰਘ ਜਹਾਂਗੀਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅਤੇ ਪ੍ਰਧਾਨ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮਿਲਿਆ, ਜਿਸ ਵਿੱਚ ਮਲੇਰਕੋਟਲਾ ਮਿੰਨੀ ਨਹਿਰ ਪ੍ਰੋਜੈਕਟ ਦੇ ਸਬੰਧਤ ਤਹਿਸੀਲ ਧੂਰੀ ਦੇ ਪਿੰਡਾਂ ਦੇ ਕਿਸਾਨਾਂ ਦੀ ਐਕੂਵਾਇਰ ਕੀਤੀ ਜ਼ਮੀਨ ਦੇ ਮੁਆਵਜੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਉਣ ਲਈ ਹੋ ਰਹੀ ਦੇਰੀ ਅਤੇ ਆ ਰਹੀਆਂ ਮੁਸਕਲਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਮੈਡਮ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਤਹਿਸੀਲ ਦਫਤਰ ਧੂਰੀ ਵੱਲੋਂ ਕਿਸਾਨਾਂ ਤੋਂ ਮੰਗੀ ਜਾ ਰਹੀ ਬੈਂਕ ਖਾਤੇ ਨਾਲ ਬੈਂਕ ਐੱਨ ਓ ਸੀ ਦੀ ਸ਼ਰਤ ਸਰਲ ਬਣਾਈਂ ਜਾਵੇ। ਤਾਂ ਉਹਨਾਂ ਬੈਂਕ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ, ਤਾਂ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਬੈਂਕ ਲਿਖਕੇ ਕਿਸਾਨ ਨੂੰ ਦੇਵੇਗਾ, ਕੇ ਮੁਆਵਜ਼ਾ ਰਾਸ਼ੀ ਕਿਸਾਨ ਦੇ ਬੱਚਤ ਖ਼ਾਤੇ ਜਾਂ ਖੇਤੀ ਕਰਜ਼ੇ ਦੇ ਲਿਮਟ ਵਾਲੇ ਖਾਤੇ ਵਿੱਚ ਪਾਈ ਜਾਵੇ। ਅੰਤ ਵਿੱਚ ਮੈਡਮ ਨੇ ਭਰੋਸਾ ਦਿਵਾਇਆ ਕਿਸਾਨਾਂ ਦੇ ਮਸਲੇ ਜਲਦੀ ਹੱਲ ਕਰ ਕੇ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ। ਤਾਂ ਕਿ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਨੂੰ ਪਾਣੀ ਮਿਲ ਸਕੇ।

ਇਸ ਮੌਕੇ ਸੁਖਵਿੰਦਰ ਸਿੰਘ ਚੂੰਘਾਂ ਵਿੱਤ ਸਕੱਤਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ, ਜਸਵਿੰਦਰ ਸਿੰਘ ਸਰਪੰਚ ਘਨੌਰ ਕਲਾਂ, ਇਕਬਾਲ ਸਿੰਘ ਪ੍ਰਧਾਨ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।