- Breaking: ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ, 1 ਦੀ ਮੌਤ, 100 ਤੋਂ ਵੱਧ ਜ਼ਖਮੀ
ਓਡੀਸ਼ਾ, 16 ਜੁਲਾਈ (ਦੇਸ਼ ਕਲਿੱਕ ਬਿਊਰੋ): ਓਡੀਸ਼ਾ ਦੇ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਮੱਚ ਗਈ। ਇਸ ਭਗਦੜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦੋਕਿ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸ਼ਾਮ 5 ਵਜੇ ਪਹੰਡੀ ਰਸਮ ਦੌਰਾਨ, ਲੋਕ ਅਚਾਨਕ ਭਗਵਾਨ ਜਗਨਨਾਥ ਦੇ ਦਰਸ਼ਨ ਕਰਨ ਲਈ ਰੱਥਾਂ ਵੱਲ ਵਧਣ ਲੱਗੇ।
ਰਸਤੇ ‘ਤੇ ਮੌਜੂਦ ਵਲੰਟੀਅਰ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਲੋਕਾਂ ਨੇ ਇੱਕ ਦੂਜੇ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਭਗਦੜ ਮਚ ਗਈ ਅਤੇ ਇੱਕ ਦੂਜੇ ‘ਤੇ ਡਿੱਗ ਪਏ। ਪੁਰੀ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਬਾਵਜੂਦ, ਰਸਤੇ ‘ਤੇ 10 ਲੱਖ ਤੋਂ ਵੱਧ ਲੋਕ ਮੌਜੂਦ ਹਨ। ਜਲੂਸ ਮੁੱਖ ਮੰਦਰ ਤੋਂ 3 ਕਿਲੋਮੀਟਰ ਦੂਰ ਸਥਿਤ ਗੁੰਡੀਚਾ ਮੰਦਰ ਵੱਲ ਵਧੇਗਾ।



