- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਟੋਲ ਪਲਾਜ਼ਾ 4 ਘੰਟੇ ਲਈ ਫਰੀ ਕਰਨ ਦਾ ਫੈਸਲਾ
ਮੋਰਿੰਡਾ 18 ਜੁਲਾਈ (ਭਟੋਆ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦ ਗੰਜ ਮੋਰਿਂਡਾ ਵਿਖੇ ਕੀਤੀ ਗਈ ਜਿਸ ਵਿੱਚ ਦਲਜੀਤ ਸਿੰਘ ਚਲਾਕੀ ਅਤੇ ਜਿਲ੍ਹੇ ਦੇ ਸਮੂਹ ਅਹੁਦੇਦਾਰਾਂ ਨੇ ਸਮੂਲੀਅਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਸੀਨੀਅਰ ਆਗੂ ਨੰਬਰਦਾਰ ਰਣਧੀਰ ਸਿੰਘ ਮਾਜਰੀ ਅਤੇ ਜਸਵਿੰਦਰ ਸਿੰਘ ਕਾਈਨੌਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਿਸਾਨੀ ਮਸਲਿਆਂ ਤੇ ਦਿੱਕਤਾਂ ਬਾਰੇ ਗੱਲਬਾਤ ਕੀਤੀ ਗਈ ਭਾਖੜਾ ਨਹਿਰ ਵਿੱਚ ਦਰਖਤਾਂ ਦੀ ਸਮੱਸਿਆ ਅਤੇ ਮਰੰਡਾ ਏਰੀਏ ਵਿੱਚ ਰਿਪੇਅਰ ਦੀ ਮੰਗ ਕੀਤੀ ਗਈ ਡੀਏਪੀ ਖਾਦ ਦੀ ਘਾਟ ਬਾਰੇ ਦੱਸਿਆ ਗਿਆ ਕੋਆਪਰੇਟਿਵ ਬੈਂਕਾਂ ਵਿੱਚ ਖਾਤੇ ਬੰਦ ਹੋਣਾ ਚਿੰਤਾ ਦਾ ਵਿਸ਼ਾ ਹੈ।
ਇਸ ਮੀਟਿੰਗ ਵਿੱਚ ਜਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ 22 ਜੁਲਾਈ ਨੂੰ ਸੋਲਖੀਆਂ ਟੋਲ ਪਲਾਜਾ 11 ਵਜੇ ਸਵੇਰੇ ਤੋਂ ਲੈ ਕੇ 3 ਵਜੇ ਤੱਕ ਫਰੀ ਕਰਨ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਸੱਦਾ ਦਿੱਤਾ ਤਾਂ ਕਿ ਕਿਸਾਨ ਭਾਰਤ ਖਾਣ ਪੀਣ ਦੀਆਂ ਵਸਤੂਆਂ ਵਪਾਰ ਦਾ ਸਮਝੌਤੇ ਦਾ ਵਿਰੋਧ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਕੀਤੀ ਦਾ ਨੀਤੀ ਦਾ ਵਿਰੋਧ ਕਰਕੇ ਬੰਦ ਕਰਵਾਈ ਜਾਵੇ।
ਇਸ ਮੌਕੇ ਭੁਪਿੰਦਰ ਸਿੰਘ ਮਕੱੜ ਮੁੰਡੀਆਂ, ਨੇਤਰ ਸਿੰਘ ਰੌਣੀ, ਮਹਿੰਦਰ ਸਿੰਘ ਰੌਣੀ, ਸੀਨੀਅਰ ਆਗੂ ਜਸਵਿੰਦਰ ਸਿੰਘ ਕਾਈਨੌਰ, ਰਣਧੀਰ ਸਿੰਘ ਕਾਈਨੋਰ, ਸੁਖਜੰਤ ਸਿੰਘ ਕੋਟਲੀ, ਪਰਮਜੀਤ ਸਿੰਘ ਲੁਠੇੜੀ, ਕਰਨੈਲ ਸਿੰਘ ਡੂਮਛੇੜੀ, ਜਗਤਾਰ ਸਿੰਘ ਖੈਰਪੁਰ, ਰਣਧੀਰ ਸਿੰਘ ਮਾਜਰੀ, ਤਰਲੋਚਨ ਸਿੰਘ ਤਾਜਪੁਰ, ਬਲਜੀਤ ਸਿੰਘ ਦੁੱਮਣਾ, ਨਛੱਤਰ ਸਿੰਘ ਖੈਰਪੁਰ ਢੰਗਰਾਲੀ, ਕੇਵਲ ਸਿੰਘ ਉਇੰਦ, ਜਸਪਾਲ ਸਿੰਘ ਭਾਗੋਵਾਲ, ਚਰਨਜੀਤ ਸਿੰਘ ਚੱਕਲਾਂ, ਮੇਜਰ ਸਿੰਘ, ਅਜੈਬ ਸਿੰਘ ਚੱਕਲਾਂ, ਦਰਸ਼ਨ ਸਿੰਘ ਬੰਗੀਆਂ, ਹਰਚੰਦ ਸਿੰਘ ਰਤਨਗੜ੍ਹ, ਸੰਤੋਖ ਸਿੰਘ ਕਲਹੇੜੀ ਆਦਿ ਹਾਜ਼ਰ ਸਨ।



