- ਊਧਮ ਸਿੰਘ ਸੰਬੰਧੀ ਕਿਤਾਬ ਤੇ ਗੋਸ਼ਟੀ 8 ਅਗਸਤ ਨੂੰ
ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, 18 ਜੁਲਾਈ, 2026: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਪ੍ਰਕਾਸ਼ਿਤ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਊਧਮ ਸਿੰਘ ਬਾਰੇ ਨਵੀਂ ਕਿਤਾਬ ‘ਊਧਮ ਸਿੰਘ ਭਾਰਤ ਦੀ ਆਜ਼ਾਦੀ ਲਈ ਫਾਂਸੀ ਚੜ੍ਹਿਆ ‘ਤੇ ਗੋਸ਼ਟੀ 8 ਅਗਸਤ ਨੂੰ ਸੁਨਾਮ ਵਿਖੇ ਹੋਵੇਗੀ।
ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਖੋਜੀ ਦਸਤਾਵੇਜ਼ ਹੈ।ਇਸ ਕਿਤਾਬ ਤੇ ਪਰਚਾ ਜਾਣੇ ਪਹਿਚਾਣੇ ਲੇਖਕ ਰਾਜਵਿੰਦਰ ਮੀਰ ਪੜ੍ਹਨਗੇ।
ਉਹਨਾਂ ਕਿਹਾ ਕਿ ਊਧਮ ਸਿੰਘ ਨੇ ਆਪਣੀ ਅਨਮੋਲ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕੀਤੀ ਸੀ। ਉਹ ਬ੍ਰਿਟਿਸ਼ ਸਾਮਰਾਜ ਵੱਲੋਂ ਕੀਤੀ ਜਾਂਦੀ ਲੁੱਟ ਤੇ ਜ਼ੁਲਮਾ ਦੇ ਵਿਰੁੱਧ ਸੀ।
ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ ਤੇ ਵਿੱਤ ਸਕੱਤਰ ਲਾਭ ਛਾਜਲਾ ਨੇ ਕਿਹਾ ਕਿ ਇਹ ਕਿਤਾਬ ਪ੍ਰਮਾਨਿਕ ਤੱਥਾਂ ਤੇ ਆਧਾਰਿਤ ਹੈ ਇਸ ਵਿਚ ਸ਼ਹੀਦ ਊਧਮ ਸਿੰਘ ਬਾਰੇ ਬਹੁਤ ਸਾਰੀਆਂ ਪ੍ਰਚਲਿਤ ਧਾਰਨਾਵਾਂ ਨੂੰ ਤੱਥਾਂ ਸਾਹਿਤ ਖਾਰਜ ਕੀਤਾ ਗਿਆ ਹੈ।
ਮੰਚ ਦੇ ਪ੍ਰੈੱਸ ਸਕੱਤਰ ਜਸਵੀਰ ਨਮੋਲ ਨੇ ਕਿਹਾ ਕਿ ਊਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਕਦੇ ਵੀ ਨਹੀਂ ਰੱਖਿਆ। ਉਹ ਕੈਕਸਟਨ ਹਾਲ ਲੰਡਨ ਵਿਖੇ ਰਿਵਾਲਵਰ ਕਿਤਾਬ ਵਿਚ ਲੁਕੋ ਕੇ ਨਹੀਂ ਲੈਕੇ ਗਿਆ ਸੀ। ਊਧਮ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਸੀ ਕਿ ਉਹ ਰਿਵਾਲਵਰ ਜੈਕੇਟ ਵਿਚ ਲੁਕੋ ਕੇ ਲੈਕੇ ਗਿਆ ਸੀ।
ਮੰਚ ਦੇ ਆਗੂਆਂ ਸੁਰਿੰਦਰ ਉਪਲੀ ਸੰਗਰੂਰ, ਚਮਕੌਰ ਮਹੀਲਾ, ਗੁਰਦੀਪ ਲਹਿਰਾ, ਡਾ. ਦਰਸ਼ਨ ਖੇੜੀ ਲੁਧਿਆਣਾ, ਡਾਕਟਰ ਹਰਭਗਵਾਨ ਬਰਨਾਲਾ, ਵਕੀਲ ਰਾਜੀਵ ਲੋਹਟਬੱਦੀ ਪਟਿਆਲਾ, ਹਰਗੋਬਿੰਦ ਸ਼ੇਰਪੁਰ, ਜਗਦੇਵ ਸ਼ਰਮਾ, ਦਰਸ਼ਨ ਸਿੰਘ ਸੁਨਾਮ, ਤਾਰਾ ਸਿੰਘ, ਭੀਮ ਛਾਜਲੀ, ਸੁਖਜਿੰਦਰ ਸਿੰਘ, ਰਾਮਪਾਲ ਸ਼ਰਮਾ, ਪਵਨ ਸ਼ਰਮਾ ਸੁਨਾਮ, ਪ੍ਰੋਫੈਸਰ ਨਿਰਭੈ ਸਿੰਘ ਸੰਗਰੂਰ, ਪ੍ਰੇਮ ਸਰੂਪ ਛਾਜਲੀ, ਗੁਰਚਰਨ ਖੋਖਰ, ਹਰਭਗਵਾਨ ਗੁਰਨੇ ਲਹਿਰਾ ਨੇ ਲੋਕਾਂ ਨੂੰ ਗੋਸ਼ਟੀ ਵਿੱਚ ਸ਼ਾਮਿਲ ਅਪੀਲ ਕੀਤੀ ਤਾਂਕਿ ਸ਼ਹੀਦ ਦੀ ਸਹੀ ਵਿਚਾਰਧਾਰਾ ਤੇ ਚਰਚਾ ਵਿੱਚ ਹਿੱਸਾ ਲੈਣ ਸਕਣ।



