ਵੱਡੀ ਖ਼ਬਰ: ਪੰਜਾਬ ਪੁਲਿਸ ਦੇ ASI ਨੇ ਨਹਿਰ ‘ਚ ਮਾਰੀ ਛਾਲ

Top Trending News ਪੰਜਾਬ

 

ਵੱਡੀ ਖ਼ਬਰ: ਪੰਜਾਬ ਪੁਲਿਸ ਦੇ ASI ਨੇ ਨਹਿਰ ‘ਚ ਮਾਰੀ ਛਾਲ

ਮੱਖੂ/ਹਰੀਕੇ ਹੈੱਡ 24 ਜੁਲਾਈ 2026

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਅਧੀਨ ਪੈਂਦੇ ਮੱਖੂ ਵਿਖੇ 112 ਹੈਲਪਲਾਈਨ ‘ਤੇ ਤਾਇਨਾਤ ਇੱਕ ਸਹਾਇਕ ਥਾਣੇਦਾਰ (ASI) ਗੁਰਦਿਆਲ ਸਿੰਘ ਵੱਲੋਂ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਿਆਲ ਸਿੰਘ ਮੂਲ ਰੂਪ ਵਿੱਚ ਬਟਾਲਾ ਦਾ ਰਹਿਣ ਵਾਲਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਬੀਤੇ ਕੱਲ੍ਹ ਤੜਕੇ ਵਾਪਰੀ। ਗੁਰਦਿਆਲ ਸਿੰਘ ਨੇ ਹਰੀਕੇ ਹੈੱਡ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਗੋਤਾਖੋਰਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ ਵਿੱਚ ASI ਦੀ ਭਾਲ ਲਗਾਤਾਰ ਜਾਰੀ ਹੈ, ਪਰ ਖ਼ਬਰ ਲਿਖੇ ਜਾਣ ਤੱਕ ASI ਦਾ ਕੋਈ ਸੁਰੇਗ ਨਹੀਂ ਮਿਲ ਸਕਿਆ।

ਇਸ ਦੌਰਾਨ ASI ਗੁਰਦਿਆਲ ਸਿੰਘ ਦਾ ਇੱਕ ਕਥਿਤ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗੁਰਦਿਆਲ ਸਿੰਘ ਵੱਲੋਂ ਖ਼ੁਦ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਸੀ।

ਹਾਲਾਂਕਿ, ਇਸ ਵਾਇਰਲ ਵੀਡੀਓ ਦੀ ਪ੍ਰਮਾਣਿਕਤਾ (ਸੱਚਾਈ) ਅਤੇ ਇਸ ਵਿੱਚ ਕੀਤੇ ਗਏ ਗੰਭੀਰ ਦਾਅਵਿਆਂ ਦੀ ਅਜੇ ਤੱਕ ਪੁਲਿਸ ਜਾਂ ਕਿਸੇ ਵੀ ਅਧਿਕਾਰਤ ਸੂਤਰ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੀਡੀਓ ਦੇ ਆਧਾਰ ‘ਤੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਮੁੱਖ ਰੱਖਦਿਆਂ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪੁਲਿਸ ਮਹਿਕਮੇ ਅਤੇ ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।