- ਵੱਡੀ ਖ਼ਬਰ: ਪੰਜਾਬ ‘ਚ ਗ੍ਰਾਮ ਪੰਚਾਇਤ ਦਾ ਸਰਪੰਚ ਅਤੇ 5 ਪੰਚ ਸਸਪੈਂਡ, ਪੜ੍ਹੋ ਕੀ ਹੈ ਮਾਮਲਾ
ਚਮਕੌਰ ਸਾਹਿਬ 24 ਜੁਲਾਈ (ਭਟੋਆ): ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਗ੍ਰਾਮ ਪੰਚਾਇਤ ਕੀੜੀ ਅਫਗਾਨਾ (ਬਲਾਕ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਰਪੰਚ ਹਰਬੰਸ ਸਿੰਘ ਅਤੇ 5 ਹੋਰ ਪੰਚਾਂ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਹੁਕਮ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ,ਉਮਾ ਸ਼ੰਕਰ ਗੁਪਤਾ, ਆਈ.ਏ.ਐਸ. ਵੱਲੋਂ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਸਰਪੰਚ ਹਰਬੰਸ ਸਿੰਘ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਸਿਵਲ ਰਿਟ ਪਟੀਸ਼ਨ ਵਿਚ ਲਗਾਏ ਦੋਸ਼ਾਂ ਦੀ ਜਾਂਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੂਪਨਗਰ ਨੂੰ ਸੌਂਪੀ ਗਈ ਸੀ। ਜਾਂਚ ਟੀਮ ਅਤੇ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਦੀ ਰਿਪੋਰਟ ਅਨੁਸਾਰ ਪੰਚਾਇਤ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਕਬਜ਼ੇ ਕੀਤੇ ਪਾਏ ਗਏ।
ਜਿਹੜੇ ਮੈਂਬਰਾਂ ‘ਤੇ ਨਜਾਇਜ਼ ਕਬਜ਼ੇ ਦੇ ਦੋਸ਼ ਸਾਬਤ ਹੋਏ ਹਨ, ਉਨਾ ਵਿਚ ਮੌਜੂਦਾ ਸਰਪੰਚ ਸ਼੍ਰੀ ਹਰਬੰਸ ਸਿੰਘ ਪੁੱਤਰ ਜਗਤਾਰ ਸਿੰਘ ਦਾ 6 ਮਰਲੇ ਜ਼ਮੀਨ ‘ਤੇ ਕਬਜ਼ਾ, ਵਾਰਡ ਨੰ. 2 ਦੇ ਪੰਚ ਸ਼੍ਰੀ ਜਗਜੀਤ ਸਿੰਘ ਦਾ 4 ਕਨਾਲ 10 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 6 ਦੀ ਪੰਚ ਸ਼੍ਰੀਮਤੀ ਰਾਜਵਿੰਦਰ ਕੌਰ ਦੇ ਪਤੀ ਮਲਕੀਤ ਸਿੰਘ ਦਾ 1 ਕਨਾਲ 5 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 5 ਦੇ ਪੰਚ ਸ਼੍ਰੀ ਹਰਭਜਨ ਸਿੰਘ ਵੱਲੋ 13 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 3 ਦੇ ਪੰਚ ਸ਼੍ਰੀ ਹਰਭਜਨ ਸਿੰਘ ਦਾ 1 ਕਨਾਲ 5 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 4 ਦੇ ਪੰਚ ਸ਼੍ਰੀ ਸਤਪਾਲ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਦਾ 2 ਮਰਲੇ ਜ਼ਮੀਨ ‘ਤੇ ਕਬਜ਼ਾ,ਵਾਰਡ ਨੰ. 1 ਦੀ ਪੰਚ ਸ਼੍ਰੀਮਤੀ ਤਜਿੰਦਰ ਕੌਰ ਦੇ ਸਵਰਗਵਾਸੀ ਪਤੀ ਮਲਕੀਤ ਸਿੰਘ ਵੱਲੋ 1 ਕਨਾਲ 5 ਮਰਲੇ ਜ਼ਮੀਨ ‘ਤੇ ਕਬਜ਼ਾ ਕਰਨ ਦੇ ਦੋਸ਼ ਸਾਬਤ ਹੋਏ ਹਨ।
ਜਾਰੀ ਪੱਤਰ ਅਨੁਸਾਰ ਇਸ ਸਬੰਧੀ ਲਵਿਭਾਗ ਵੱਲੋਂ ਸਬੰਧਤ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਨਿੱਜੀ ਸੁਣਵਾਈ ਦੇ ਕਈ ਮੌਕੇ ਦਿੱਤੇ ਗਏ। ਰਿਪੋਰਟਾਂ ਅਤੇ ਦਸਤਾਵੇਜ਼ਾਂ ਦੀ ਸਮੀਖਿਆ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਉਕਤ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ੇ ਕੀਤੇ ਅਤੇ ਕਰਵਾਏ ਹਨ। ਜਿਸ ਕਾਰਨ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20 (4) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ, ਨਜਾਇਜ਼ ਕਬਜ਼ਿਆਂ ਵਿੱਚ ਸ਼ਾਮਲ ਸ਼੍ਰੀ ਹਰਬੰਸ ਸਿੰਘ (ਸਰਪੰਚ), ਸ਼੍ਰੀ ਜਗਜੀਤ ਸਿੰਘ (ਪੰਚ, ਵਾਰਡ ਨੰ. 2) ਸ਼੍ਰੀਮਤੀ ਰਾਜਵਿੰਦਰ ਕੌਰ (ਪੰਚ, ਵਾਰਡ ਨੰ. 6),ਸ਼੍ਰੀ ਹਰਭਜਨ ਸਿੰਘ (ਪੰਚ, ਵਾਰਡ ਨੰ. 5) ਸ਼੍ਰੀ ਹਰਭਜਨ ਸਿੰਘ (ਪੰਚ, ਵਾਰਡ ਨੰ. 3), ਸ਼੍ਰੀ ਤਪਾਲ ਸਿੰਘ (ਪੰਚ, ਵਾਰਡ ਨੰ. 4) ਅਤੇ ਸ਼੍ਰੀਮਤੀ ਤਜਿੰਦਰ ਕੌਰ (ਪੰਚ, ਵਾਰਡ ਨੰ. 1) ਆਦਿ ਨੁਮਾਇੰਦਿਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।
ਵਿਭਾਗ ਦੇ ਇਸ ਸਖ਼ਤ ਫੈਸਲੇ ਨਾਲ ਪੰਚਾਇਤੀ ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਵਿੱਚ ਹੜਕੰਪ ਮਚ ਗਿਆ ਹੈ। ਪੁੱਤਰ ਜਗਤਾਰ ਸਿੰਘ ਦਾ 6 ਮਰਲੇ ਜ਼ਮੀਨ ‘ਤੇ ਕਬਜ਼ਾ, ਵਾਰਡ ਨੰ. 2 ਦੇ ਪੰਚ ਸ਼੍ਰੀ ਜਗਜੀਤ ਸਿੰਘ ਦਾ 4 ਕਨਾਲ 10 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 6 ਦੀ ਪੰਚ ਸ਼੍ਰੀਮਤੀ ਰਾਜਵਿੰਦਰ ਕੌਰ ਦੇ ਪਤੀ ਮਲਕੀਤ ਸਿੰਘ ਦਾ 1 ਕਨਾਲ 5 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 5 ਦੇ ਪੰਚ ਸ਼੍ਰੀ ਹਰਭਜਨ ਸਿੰਘ ਵੱਲੋ 13 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 3 ਦੇ ਪੰਚ
ਸ਼੍ਰੀ ਹਰਭਜਨ ਸਿੰਘ ਦਾ 1 ਕਨਾਲ 5 ਮਰਲੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ, ਵਾਰਡ ਨੰ. 4 ਦੇ ਪੰਚ ਸ਼੍ਰੀ ਸਤਪਾਲ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਦਾ 2 ਮਰਲੇ ਜ਼ਮੀਨ ‘ਤੇ ਕਬਜ਼ਾ,ਵਾਰਡ ਨੰ. 1 ਦੀ ਪੰਚ ਸ਼੍ਰੀਮਤੀ ਤਜਿੰਦਰ ਕੌਰ ਦੇ ਸਵਰਗਵਾਸੀ ਪਤੀ ਮਲਕੀਤ ਸਿੰਘ ਵੱਲੋ 1 ਕਨਾਲ 5 ਮਰਲੇ ਜ਼ਮੀਨ ‘ਤੇ ਕਬਜ਼ਾ ਕਰਨ ਦੇ ਦੋਸ਼ ਸਾਬਤ ਹੋਏ ਹਨ।
ਜਾਰੀ ਪੱਤਰ ਅਨੁਸਾਰ ਇਸ ਸਬੰਧੀ ਲਵਿਭਾਗ ਵੱਲੋਂ ਸਬੰਧਤ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਨਿੱਜੀ ਸੁਣਵਾਈ ਦੇ ਕਈ ਮੌਕੇ ਦਿੱਤੇ ਗਏ। ਰਿਪੋਰਟਾਂ ਅਤੇ ਦਸਤਾਵੇਜ਼ਾਂ ਦੀ ਸਮੀਖਿਆ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਉਕਤ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ੇ ਕੀਤੇ ਅਤੇ ਕਰਵਾਏ ਹਨ। ਜਿਸ ਕਾਰਨ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20 (4) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ, ਨਜਾਇਜ਼ ਕਬਜ਼ਿਆਂ ਵਿੱਚ ਸ਼ਾਮਲ ਸ਼੍ਰੀ ਹਰਬੰਸ ਸਿੰਘ (ਸਰਪੰਚ), ਸ਼੍ਰੀ ਜਗਜੀਤ ਸਿੰਘ (ਪੰਚ, ਵਾਰਡ ਨੰ. 2) ਸ਼੍ਰੀਮਤੀ ਰਾਜਵਿੰਦਰ ਕੌਰ (ਪੰਚ, ਵਾਰਡ ਨੰ. 6),ਸ਼੍ਰੀ ਹਰਭਜਨ ਸਿੰਘ (ਪੰਚ, ਵਾਰਡ ਨੰ. 5) ਸ਼੍ਰੀ ਹਰਭਜਨ ਸਿੰਘ (ਪੰਚ, ਵਾਰਡ ਨੰ. 3), ਸ਼੍ਰੀ ਤਪਾਲ ਸਿੰਘ (ਪੰਚ, ਵਾਰਡ ਨੰ. 4) ਅਤੇ ਸ਼੍ਰੀਮਤੀ ਤਜਿੰਦਰ ਕੌਰ (ਪੰਚ, ਵਾਰਡ ਨੰ. 1) ਆਦਿ ਨੁਮਾਇੰਦਿਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।
ਵਿਭਾਗ ਦੇ ਇਸ ਸਖ਼ਤ ਫੈਸਲੇ ਨਾਲ ਪੰਚਾਇਤੀ ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਵਿੱਚ ਹੜਕੰਪ ਮਚ ਗਿਆ ਹੈ।
ਉਧਰ ਜਦੋਂ ਇਸ ਸਬੰਧੀ ਬੀਡੀਪੀਓ ਸ੍ਰੀ ਅਜੈਬ ਸਿੰਘ ਨਾਮ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਸਰਪੰਚ ਹਰਬੰਸ ਸਿੰਘ ਵੱਲੋਂ ਦਾਇਰ ਕੀਤੀ ਗਈ ਰਿਟ ਪਟੀਸ਼ਨ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਜਦਕਿ ਸੰਬੰਧਿਤ ਪੰਚਾਇਤ ਕੋਲ ਵਿਕਾਸ ਕਾਰਜਾਂ ਲਈ 22 ਲੱਖ ਰੁਪਆ ਹੋਣ ਦੇ ਬਾਵਜੂਦ ਵੀ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ ਜਿਸ ਸਬੰਧੀ ਉਹਨਾਂ ਵੱਲੋਂ ਭੇਜੀ ਰਿਪੋਰਟ ਦੇ ਅਧਾਰ ਤੇ ਡਾਰੈਕਟਰ ਵੱਲੋਂ ਉਪਰੋਕਤ ਹੁਕਮ ਜਾਰੀ ਕੀਤੇ ਗਏ ਹਨ।