ਆਜ਼ਾਦੀ ਦਿਵਸ ਮੌਕੇ BSNL ਦਾ ਤੋਹਫ਼ਾ, ਸਿਰਫ਼ 1 ਰੁਪਏ ’ਚ ਮਿਲੇਗਾ 4G ਸਿਮ
ਰੂਪਨਗਰ, 15 ਅਗਸਤ 2026:
ਆਜ਼ਾਦੀ ਦਿਵਸ ਦੇ ਮੌਕੇ ’ਤੇ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਵੱਲੋਂ ਰੂਪਨਗਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਨਵੇਂ ਗਾਹਕਾਂ ਲਈ ਵਿਸ਼ੇਸ਼ ਪੇਸ਼ਕਸ਼ਾਂ ਦਾ ਐਲਾਨ ਕੀਤਾ ਗਿਆ ਹੈ। BSNL ਰੂਪਨਗਰ ਦੇ ਡਿਪਟੀ ਜਨਰਲ ਮੈਨੇਜਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਗਾਹਕਾਂ ਨੂੰ 4G ਮੋਬਾਈਲ ਸਿਮ ਸਿਰਫ਼ 1 ਰੁਪਏ ਦੀ ਕੀਮਤ ’ਤੇ ਦਿੱਤਾ ਜਾ ਰਿਹਾ ਹੈ।
ਇਸ ਸਕੀਮ ਤਹਿਤ ਗਾਹਕਾਂ ਨੂੰ 24 ਦਿਨਾਂ ਲਈ ਕਿਸੇ ਵੀ ਨੈੱਟਵਰਕ ’ਤੇ ਅਸੀਮਤ ਕਾਲਾਂ, 100 SMS ਅਤੇ ਰੋਜ਼ਾਨਾ 2GB ਡਾਟਾ ਮਿਲੇਗਾ। ਇਸ ਤੋਂ ਇਲਾਵਾ 2,399 ਰੁਪਏ ਵਾਲੇ ਮੋਬਾਈਲ ਰਿਚਾਰਜ ਦੀ ਵੈਧਤਾ 365 ਦਿਨਾਂ ਤੋਂ ਵਧਾ ਕੇ 412 ਦਿਨ ਕਰ ਦਿੱਤੀ ਗਈ ਹੈ।
ਤਲਵਿੰਦਰ ਸਿੰਘ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ BSNL ਦੇ 171 ਮੋਬਾਈਲ ਟਾਵਰ 4G ਸੇਵਾ ਪ੍ਰਦਾਨ ਕਰ ਰਹੇ ਹਨ। ਕੰਪਨੀ ਵੱਲੋਂ ਸੈਟੇਲਾਈਟ ਫੋਨ ਦੀਆਂ ਕੀਮਤਾਂ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ ਹੈ।
FTTH ਸੇਵਾਵਾਂ ਤਹਿਤ 495 ਰੁਪਏ ਵਾਲੇ ਪਲਾਨ ’ਤੇ ਪਹਿਲਾ ਮਹੀਨਾ ਮੁਫ਼ਤ ਅਤੇ ਅਗਲੇ ਤਿੰਨ ਮਹੀਨਿਆਂ ਲਈ 100 ਰੁਪਏ ਪ੍ਰਤੀ ਮਹੀਨਾ ਦੀ ਛੋਟ ਦਿੱਤੀ ਜਾ ਰਹੀ ਹੈ। 1,111 ਰੁਪਏ ਦੇ ਪਲਾਨ ਵਿੱਚ 25 ਤੋਂ ਵੱਧ OTT ਐਪਸ ਦੇ ਨਾਲ 200 Mbps ਦੀ ਸਪੀਡ ਉਪਲਬਧ ਹੈ।
ਪੇਂਡੂ ਖੇਤਰਾਂ ਵਿੱਚ ਹਾਈ-ਸਪੀਡ ਇੰਟਰਨੈੱਟ ਲਈ ਮਾਡਮ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ। ਸੇਵਾਵਾਂ ਲੈਣ ਲਈ ਗਾਹਕ ਨੇੜਲੇ BSNL ਦਫ਼ਤਰ ਜਾਂ ਟੋਲ-ਫ੍ਰੀ ਨੰਬਰ 1800-44-44 ’ਤੇ ਸੰਪਰਕ ਕਰ ਸਕਦੇ ਹਨ।




