ਨੇਪਾਲ ਹੜ੍ਹ ਪੀੜਤਾਂ ਦੀ ਪਛਾਣ ਲਈ ਭਾਰਤ ਵੱਲੋਂ ਮਦਦ ਦਾ ਹੱਥ; ਰਿਸ਼ਤੇਦਾਰਾਂ ਦੀ ਹੋਵੇਗੀ DNA ਪ੍ਰੋਫਾਈਲਿੰਗ

Top Trending News ਕੌਮਾਂਤਰੀ

 

ਨੇਪਾਲ ਹੜ੍ਹ ਪੀੜਤਾਂ ਦੀ ਪਛਾਣ ਲਈ ਭਾਰਤ ਵੱਲੋਂ ਮਦਦ ਦਾ ਹੱਥ; ਰਿਸ਼ਤੇਦਾਰਾਂ ਦੀ ਹੋਵੇਗੀ DNA ਪ੍ਰੋਫਾਈਲਿੰਗ

ਨਵੀਂ ਦਿੱਲੀ, 4 ਸਤੰਬਰ 2026- ਨੇਪਾਲ ਵਿੱਚ ਪਿਛਲੇ ਹਫ਼ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਭਾਰਤ ਨੇ ਇੱਕ ਵਾਰ ਫਿਰ ਮਦਦ ਦਾ ਹੱਥ ਵਧਾਇਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ ਦੇ ਮ੍ਰਿਤਕ ਦੇਹਾਂ ਦੀ ਪਛਾਣ ਕਰਨ ਲਈ ਭਾਰਤ ਵਿੱਚ ਰਹਿੰਦੇ ਉਨ੍ਹਾਂ ਦੇ ਨਜ਼ਦੀਕੀ ਜੈਵਿਕ ਰਿਸ਼ਤੇਦਾਰਾਂ ਦੀ ਡੀਐਨਏ ਪ੍ਰੋਫਾਈਲਿੰਗ ਕਰਵਾਉਣ ਲਈ ਕੇਂਦਰੀ ਅਤੇ ਸੂਬਾਈ ਪੱਧਰ ਦੀਆਂ ਫੋਰੈਂਸਿਕ ਲੈਬਾਰਟਰੀਆਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਮੰਤਰਾਲੇ ਮੁਤਾਬਕ ਮ੍ਰਿਤਕਾਂ ਦੇ ਪਹਿਲੀ ਸ਼੍ਰੇਣੀ ਦੇ ਜੈਵਿਕ ਰਿਸ਼ਤੇਦਾਰਾਂ—ਮਾਤਾ-ਪਿਤਾ, ਪੁੱਤਰ, ਧੀ ਜਾਂ ਭੈਣ-ਭਰਾ—ਦੇ ਜੈਵਿਕ ਨਮੂਨੇ ਇਕੱਠੇ ਕੀਤੇ ਜਾਣਗੇ। ਇਨ੍ਹਾਂ ਨਮੂਨਿਆਂ ਤੋਂ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀਆਂ (CFSL), ਸੂਬਾਈ ਫੋਰੈਂਸਿਕ ਸਾਇੰਸ ਲੈਬਾਰਟਰੀਆਂ (SFSL), ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (NFSU) ਅਤੇ ਡੀਐਨਏ ਜਾਂਚ ਦੀ ਸਹੂਲਤ ਵਾਲੀਆਂ NABL ਤੋਂ ਮਾਨਤਾ ਪ੍ਰਾਪਤ ਲੈਬਾਰਟਰੀਆਂ ਵਿੱਚ ਡੀਐਨਏ ਪ੍ਰੋਫਾਈਲ ਤਿਆਰ ਕੀਤੇ ਜਾ ਸਕਦੇ ਹਨ।

ਨੇਪਾਲੀ ਅਧਿਕਾਰੀਆਂ ਅਨੁਸਾਰ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,259 ਤੱਕ ਪਹੁੰਚ ਗਈ ਹੈ। ਬਚਾਅ ਟੀਮਾਂ ਹੁਣ ਤੱਕ 12 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਚੁੱਕੀਆਂ ਹਨ, ਜਦਕਿ ਕਰੀਬ 5 ਹਜ਼ਾਰ ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।