ਵੱਡੀ ਖ਼ਬਰ: ਟਰੰਪ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਦੀ ਧਮਕੀ

Top Trending News ਕੌਮਾਂਤਰੀ

 

ਵੱਡੀ ਖ਼ਬਰ: ਟਰੰਪ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਦੀ ਧਮਕੀ

ਅਮਰੀਕਾ 5 ਸਤੰਬਰ 2026

ਮੱਧ-ਪੂਰਬ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਟਕਰਾਅ ਹੋਰ ਤੀਖਾ ਹੁੰਦਾ ਜਾ ਰਿਹਾ ਹੈ। ਜੁਲਾਈ ਤੋਂ ਬਾਅਦ ਸਤੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਹੋਏ ਲਗਾਤਾਰ ਹਮਲਿਆਂ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ-ਪੂਰਬ ਵਿੱਚ ਅਮਰੀਕੀ ਫ਼ੌਜ ਦੀ ਤਾਇਨਾਤੀ ਦਾ ਸਮਾਂ 9 ਮਹੀਨਿਆਂ ਤੋਂ ਵਧਾ ਕੇ 12 ਮਹੀਨੇ ਕਰ ਦਿੱਤਾ ਹੈ।

ਇਸ ਦਰਮਿਆਨ ਟਰੰਪ ਨੇ ਈਰਾਨ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਮਰੀਕੀ ਫ਼ੌਜ ਜਲਦ ਹੀ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਉਨ੍ਹਾਂ ਵੱਲੋਂ ਪਿਕਐਕਸ ਮਾਊਂਟਨ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਟਰੰਪ ਦੇ ਬਿਆਨ ਮੁਤਾਬਕ, ਇਸ ਪਰਮਾਣੂ ਟਿਕਾਣੇ ’ਤੇ ਵੀ ਅਮਰੀਕੀ ਹਮਲਾ ਹੋ ਸਕਦਾ ਹੈ।

ਰਿਪੋਰਟਾਂ ਅਨੁਸਾਰ, ਪਿਕਐਕਸ ਮਾਊਂਟਨ ਨੂੰ ਪਹਿਲਾਂ ਅਮਰੀਕੀ ਹਮਲਿਆਂ ਤੋਂ ਬਚਿਆ ਹੋਇਆ ਟਿਕਾਣਾ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ ਹੁਣ ਅਮਰੀਕੀ ਰਾਸ਼ਟਰਪਤੀ ਦੇ ਤਾਜ਼ਾ ਬਿਆਨ ਤੋਂ ਬਾਅਦ ਇਹ ਖ਼ਦਸ਼ਾ ਵਧ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਟਿਕਾਣਾ ਅਮਰੀਕੀ ਫ਼ੌਜ ਦੀ ਕਾਰਵਾਈ ਦਾ ਮੁੱਖ ਨਿਸ਼ਾਨਾ ਬਣ ਸਕਦਾ ਹੈ। ਇਸ ਧਮਕੀ ਨੇ ਮੱਧ-ਪੂਰਬ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ।