Jharkhand: ਸਿੱਖਿਆ ਮੰਤਰੀ ਦਾ ਹੋਇਆ ਦਿਹਾਂਤ, 56 ਸਾਲ ਦੀ ਉਮਰ ਚ ਲਏ ਆਖਰੀ ਸਾਹ

Top Trending News ਰਾਸ਼ਟਰੀ

 

Jharkhand: ਸਿੱਖਿਆ ਮੰਤਰੀ ਦਾ ਹੋਇਆ ਦਿਹਾਂਤ, 56 ਸਾਲ ਦੀ ਉਮਰ ਚ ਲਏ ਆਖਰੀ ਸਾਹ

ਰਾਂਚੀ/ਗਿਰਿਡੀਹ, 6 ਸਤੰਬਰ

ਝਾਰਖੰਡ ਦੀ ਰਾਜਨੀਤੀ ਨਾਲ ਜੁੜੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਝਾਰਖੰਡ ਮੁਕਤੀ ਮੋਰਚਾ (JMM) ਦੇ ਸੀਨੀਅਰ ਆਗੂ ਅਤੇ ਰਾਜ ਦੇ ਉੱਚ ਤੇ ਤਕਨੀਕੀ ਸਿੱਖਿਆ ਮੰਤਰੀ ਸੁਦਿਵਿਆ ਕੁਮਾਰ ਸੋਨੂ ਦਾ ਐਤਵਾਰ ਸਵੇਰੇ ਕਾਰਡਿਅਕ ਅਰੇਸਟ ਕਾਰਨ ਦਿਹਾਂਤ ਹੋ ਗਿਆ। ਉਹ 56 ਸਾਲ ਦੇ ਸਨ।

ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਗਿਰਿਡੀਹ ਸਥਿਤ ਆਪਣੀ ਰਿਹਾਇਸ਼ ’ਤੇ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਗਿਰਿਡੀਹ ਦੇ ਮਰਸੀ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ।

ਸੁਦਿਵਿਆ ਕੁਮਾਰ ਸੋਨੂ ਗਿਰਿਡੀਹ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ। ਉਹ ਝਾਰਖੰਡ ਸਰਕਾਰ ਵਿੱਚ ਉੱਚ ਤੇ ਤਕਨੀਕੀ ਸਿੱਖਿਆ ਤੋਂ ਇਲਾਵਾ ਸ਼ਹਿਰੀ ਵਿਕਾਸ ਤੇ ਆਵਾਸ, ਸੈਰ-ਸਪਾਟਾ, ਕਲਾ ਤੇ ਸੱਭਿਆਚਾਰ ਅਤੇ ਖੇਡ ਤੇ ਯੁਵਾ ਮਾਮਲਿਆਂ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ।

ਉਨ੍ਹਾਂ ਦੇ ਦਿਹਾਂਤ ’ਤੇ JMM ਆਗੂਆਂ ਅਤੇ ਸਰਕਾਰ ਵਿੱਚ ਸੋਗ ਦੀ ਲਹਿਰ ਹੈ। ਟਰਾਂਸਪੋਰਟ ਮੰਤਰੀ ਅਤੇ JMM ਆਗੂ ਦੀਪਕ ਬਿਰੂਆ ਸਮੇਤ ਕਈ ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪਾਰਟੀ ਅਤੇ ਝਾਰਖੰਡ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ।