- ਖੇਤ ‘ਚੋਂ ਮੋਟਰ ਦੀਆਂ ਤਾਰਾਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਿਸਾਨਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
ਮੋਰਿੰਡਾ 9 ਸਤੰਬਰ (ਭਟੋਆ) :ਪਿੰਡ ਤਾਜਪੁਰਾ ਵਿੱਚ ਕਿਸਾਨਾਂ ਦੀਆਂ ਖੇਤੀਬਾੜੀ ਵਾਲੀਆਂ ਮੋਟਰ ਤੋਂ ਤਾਰਾਂ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਿਸਾਨਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਇਨਾ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਇਨਾ ਦੋਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਐਸਐਚਓ ਇੰਸਪੈਕਟਰ ਸਿਮਰਨਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ , ਸ਼ਿਕਾਇਤਕਰਤਾ ਮਨਹੋਰ ਸਿੰਘ ਪੁੱਤਰ ਬਾਵਾ ਸਿੰਘ, ਵਾਸੀ ਪਿੰਡ ਤਾਜਪੁਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਿੰਡ ਦੇ ਸੁਪਿੰਦਰ ਵੀਰ ਸਿੰਘ ਨਾਲ ਆਪਣੇ ਖੇਤਾਂ ‘ਚ ਲੱਗੀ ਮੋਟਰ ‘ਤੇ ਗੇੜਾ ਮਾਰਨ ਗਿਆ ਸੀ ਅਤੇ ਜਦੋਂ ਉਹ ਮੋਟਰ ਪਾਸ ਪੁੱਜੇ ਤਾਂ ਦੋ ਅਣਪਛਾਤੇ ਵਿਅਕਤੀ, ਉਸ ਦੀ ਮੋਟਰ ਨਾਲ ਛੇੜਛਾੜ ਕਰ ਰਹੇ ਸਨ ਅਤੇ ਤਾਰਾਂ ਵੱਢ ਰਹੇ ਸਨ।ਐਸਐਚਓ ਅਨੁਸਾਰ ਕਿਸਾਨਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਵੀਰ ਵਿਕਰਮਜੀਤ ਸਿੰਘ ਉਰਫ਼ ਗੋਦਾ ਪੁੱਤਰ ਰਤਨਪਾਲ ਸਿੰਘ , ਵਾਸੀ ਪਿੰਡ ਸੁਖੋਮਾਜਰਾ, ਥਾਣਾ ਸਿਟੀ ਮੋਰਿੰਡਾ ਅਤੇ ਸੰਨੀ ਉਰਫ਼ ਮੋਟਾ ਪੁੱਤਰ ਅਸ਼ੋਕ , ਵਾਸੀ ਵਾਰਡ ਨੰਬਰ 5, ਸੰਤ ਨਗਰ, ਥਾਣਾ ਸਿਟੀ ਮੋਰਿੰਡਾ ਵਜੋਂ ਹੋਈ। ਜਿਨਾ ਕੋਲੋਂ ਵੱਢੀਆਂ ਹੋਈਆਂ ਤਾਰਾਂ ਦਾ ਗੁੱਛਾ ਅਤੇ ਇੱਕ ਪਲਾਸ ਬਰਾਮਦ ਹੋਇਆ।ਕਿਸਾਨਾਂ ਨੇ ਮੁਲਜ਼ਮਾਂ ਨੂੰ ਸਮੇਤ ਬਰਾਮਦ ਸਾਮਾਨ ਥਾਣਾ ਸਦਰ ਮੋਰਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ। ਮਨੋਹਰ ਸਿੰਘ ਅਤੇ ਸਪਿੰਦਰ ਵੀਰ ਸਿੰਘ ਨੇ ਸ਼ੱਕ ਪ੍ਰਗਟ ਕੀਤੀ ਕਿ ਪਿੰਡ ਤਾਜਪੁਰਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਪਹਿਲਾਂ ਵੀ ਕਿਸਾਨਾਂ ਦੀਆਂ ਮੋਟਰਾਂ ਤੇ ਹੋਈਆਂ ਚੋਰੀਆਂ ਇਹਨਾਂ ਦੋਸ਼ੀਆਂ ਵੱਲੋਂ ਹੀ ਕੀਤੀਆਂ ਗਈਆਂ ਹਨ ਇਸ ਲਈ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਮਨੋਹਰ ਸਿੰਘ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਵੀਰ ਬਿਕਰਮਜੀਤ ਸਿੰਘ ਅਤੇ ਸੈਨੀ ਔਰ ਮੋਟਾ ਖਿਲਾਫ ਬੀ ਐਨਐਸ ਦੀਆਂ ਵੱਖ ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਤਫਤੀਸ਼ ਏਐਸਆਈ ਰੋਹਿਤ ਮੀਲੂ ਨੂੰ ਸੌਂਪ ਦਿੱਤੀ ਗਈ ਹੈ।







