ਕਪੂਰਥਲਾ ’ਚ ਭਿਆਨਕ ਸੜਕ ਹਾਦਸਾ; ਦੋ ਨੌਜਵਾਨਾਂ ਦੀ ਮੌਤ

Top Trending News ਪੰਜਾਬ

 

ਕਪੂਰਥਲਾ ’ਚ ਭਿਆਨਕ ਸੜਕ ਹਾਦਸਾ; ਦੋ ਨੌਜਵਾਨਾਂ ਦੀ ਮੌਤ

ਕਪੂਰਥਲਾ, 12 ਸਤੰਬਰ 2026

ਕਪੂਰਥਲਾ ਦੇ ਪਿੰਡ ਕੜਾਲ ਕਲਾਂ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਭਿਆਨਕ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਭਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੋਠਾਵਾਲ ਅਤੇ ਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੜੂ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਦੀ ਪਤਨੀ ਜਣੇਪੇ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਸੀ। ਪ੍ਰਭਜੀਤ ਸਿੰਘ ਆਪਣੀ ਪਤਨੀ ਲਈ ਘਰੋਂ ਰੋਟੀ ਲੈ ਕੇ ਹਸਪਤਾਲ ਜਾ ਰਿਹਾ ਸੀ। ਇਸ ਦੌਰਾਨ ਕੜਾਲ ਕਲਾਂ ਨੇੜੇ ਸਾਹਮਣਿਓਂ ਆ ਰਹੇ ਮੋਟਰਸਾਈਕਲ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ।

ਦੂਜੇ ਮੋਟਰਸਾਈਕਲ ’ਤੇ ਸਵਾਰ ਰਵਿੰਦਰ ਸਿੰਘ ਟਰੈਕਟਰਾਂ ਦੀ ਮੁਰੰਮਤ ਵਾਲੀ ਕਾਰਖਾਨੇਦਾਰੀ ਵਿੱਚ ਕੰਮ ਕਰਦਾ ਸੀ ਅਤੇ ਕੰਮ ਮੁਕਾ ਕੇ ਘਰ ਪਰਤ ਰਿਹਾ ਸੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਸੂਚਨਾ ਮਿਲਣ ’ਤੇ 108 ਐਂਬੂਲੈਂਸ ਰਾਹੀਂ ਦੋਵਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ ਡਾਕਟਰ ਇੰਦਰਪ੍ਰੀਤ ਸਿੰਘ ਨੇ ਜਾਂਚ ਮਗਰੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।