ਕਾਂਗਰਸ ‘ਚ ਵੱਡੇ ਫੇਰਬਦਲ ਦੀ ਤਿਆਰੀ! ਰਾਹੁਲ-ਪ੍ਰਿਅੰਕਾ ਨੇ ਬਣਾਈ 100 ਤੋਂ ਵੱਧ ਆਗੂਆਂ ਦੀ ਲਿਸਟ

Top Trending News ਦਿੱਲੀ ਰਾਸ਼ਟਰੀ

 

ਕਾਂਗਰਸ ‘ਚ ਵੱਡੇ ਫੇਰਬਦਲ ਦੀ ਤਿਆਰੀ! ਰਾਹੁਲ-ਪ੍ਰਿਅੰਕਾ ਨੇ ਬਣਾਈ 100 ਤੋਂ ਵੱਧ ਆਗੂਆਂ ਦੀ ਲਿਸਟ

ਨਵੀਂ ਦਿੱਲੀ 16 ਸਤੰਬਰ 2026:

ਕਾਂਗਰਸ ਪਾਰਟੀ ਵਿੱਚ ਸੰਗਠਨ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਲੀਡਰਸ਼ਿਪ ਹੁਣ ਪੁਰਾਣੇ ਅਹੁਦੇਦਾਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੇ ਨਾਲ-ਨਾਲ ਨੌਜਵਾਨ ਅਤੇ ਸਰਗਰਮ ਆਗੂਆਂ ਨੂੰ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।

ਇਸ ਪ੍ਰਕਿਰਿਆ ਤਹਿਤ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਪਾਰਟੀ ਦੇ ਕਰੀਬ 130 ਆਗੂਆਂ ਦੇ ਇੰਟਰਵਿਊ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਵੀ ਸ਼ਾਮਲ ਰਹੇ।

ਸੂਤਰਾਂ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (AICC) ਪੱਧਰ ’ਤੇ ਕੁਝ ਅਹਿਮ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਮੌਜੂਦਾ ਸਕੱਤਰਾਂ ਵਿੱਚੋਂ ਲਗਭਗ ਅੱਧੇ ਆਗੂਆਂ ਨੂੰ ਹਟਾ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪਾਰਟੀ ਦਾ ਧਿਆਨ ਅਜਿਹੇ ਆਗੂਆਂ ਨੂੰ ਅੱਗੇ ਲਿਆਉਣ ’ਤੇ ਹੈ ਜੋ ਸੰਗਠਨਕ ਪੱਧਰ ’ਤੇ ਸਰਗਰਮ ਹੋਣ, ਜ਼ਮੀਨੀ ਪੱਧਰ ’ਤੇ ਕੰਮ ਕਰਨ ਅਤੇ ਚੋਣੀ ਹਾਲਾਤਾਂ ਦੇ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਰੱਖਦੇ ਹੋਣ।