Chandigarh: Hisaar ਤੋਂ ਜੰਮੂ ਲਈ ਅਕਤੂਬਰ ’ਚ ਸ਼ੁਰੂ ਹੋ ਸਕਦੀ ਹੈ ਨਵੀਂ ਹਵਾਈ ਸੇਵਾ

Top Trending News ਰਾਸ਼ਟਰੀ

 

Chandigarh: Hisaar ਤੋਂ ਜੰਮੂ ਲਈ ਅਕਤੂਬਰ ’ਚ ਸ਼ੁਰੂ ਹੋ ਸਕਦੀ ਹੈ ਨਵੀਂ ਹਵਾਈ ਸੇਵਾ

ਹਿਸਾਰ 19 ਸਤੰਬਰ 2026

ਹਿਸਾਰ ਦੇ ਮਹਾਰਾਜਾ ਅਗਰਸੈਨ ਹਵਾਈ ਅੱਡੇ ਤੋਂ ਜੰਮੂ ਲਈ ਨਵੀਂ ਹਵਾਈ ਸੇਵਾ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਪ੍ਰਸਤਾਵਿਤ ਹਵਾਈ ਉਡਾਣ ਹਿਸਾਰ ਤੋਂ ਕੁੱਲੂ ਹੁੰਦੇ ਹੋਏ ਜੰਮੂ ਤੱਕ ਚਲਾਈ ਜਾਵੇਗੀ। ਇਸ ਨਵੀਂ ਸੇਵਾ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚਕਾਰ ਹਵਾਈ ਸੰਪਰਕ ਹੋਰ ਸੁਗਮ ਹੋਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ, ਹਵਾਈ ਅੱਡਾ ਅਥਾਰਟੀ ਅਤੇ ਐਲਾਇੰਸ ਏਅਰ ਵੱਲੋਂ ਇਸ ਹਵਾਈ ਸੇਵਾ ਨੂੰ ਸਰਦ ਰੁੱਤ ਦੀ ਉਡਾਣ ਸਾਰਣੀ ਵਿੱਚ ਸ਼ਾਮਲ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਰਦ ਰੁੱਤ ਦੀ ਉਡਾਣ ਸਾਰਣੀ ਅਕਤੂਬਰ ਦੇ ਦੂਜੇ ਹਫ਼ਤੇ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਉਡਾਣ ਦੇ ਸੰਚਾਲਨ ਸਬੰਧੀ ਅੰਤਿਮ ਤਸਵੀਰ ਸਪਸ਼ਟ ਹੋਵੇਗੀ।

ਪ੍ਰਸਤਾਵਿਤ ਮਾਰਗ ਤਹਿਤ ਜਹਾਜ਼ ਹਿਸਾਰ ਤੋਂ ਰਵਾਨਾ ਹੋ ਕੇ ਭੁੰਤਰ ਪਹੁੰਚੇਗਾ ਅਤੇ ਉੱਥੋਂ ਜੰਮੂ ਲਈ ਉਡਾਣ ਭਰੇਗਾ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਹਿਸਾਰ ਹਵਾਈ ਅੱਡੇ ਤੋਂ ਯਾਤਰੀਆਂ ਨੂੰ ਪਹਾੜੀ ਅਤੇ ਉੱਤਰੀ ਖੇਤਰਾਂ ਲਈ ਸਿੱਧਾ ਹਵਾਈ ਸਫ਼ਰ ਕਰਨ ਦੀ ਵਧੇਰੇ ਸਹੂਲਤ ਮਿਲ ਸਕਦੀ ਹੈ।