ਵੱਡੀ ਖ਼ਬਰ: ਅਮਿਤ ਸ਼ਾਹ ਦੀ ਸਿਹਤ ਵਿਗੜੀ!

Top Trending News ਰਾਸ਼ਟਰੀ

 

ਵੱਡੀ ਖ਼ਬਰ: ਅਮਿਤ ਸ਼ਾਹ ਦੀ ਸਿਹਤ ਵਿਗੜੀ!

ਫੂਡ ਪੋਇਜ਼ਨਿੰਗ ਕਾਰਨ ਅਮਿਤ ਸ਼ਾਹ ਦੀ ਸਿਹਤ ਵਿਗੜੀ, ਪ੍ਰਹਿਲਾਦ ਜੋਸ਼ੀ ਨੇ ਦਿੱਤਾ ਸਿਹਤ ਸਬੰਧੀ ਅਪਡੇਟ

ਹੁਬਲੀ/ਬੇਲਗਾਵੀ, 20 ਸਤੰਬਰ 2026

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਕਰਨਾਟਕ ਦੌਰੇ ਦੌਰਾਨ ਸਿਹਤ ਖ਼ਰਾਬ ਹੋਣ ਕਾਰਨ ਆਪਣੇ ਨਿਰਧਾਰਤ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋ ਸਕੇ। ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸ਼ਾਹ ਨੂੰ ਫੂਡ ਪੋਇਜ਼ਨਿੰਗ ਦੀ ਸ਼ਿਕਾਇਤ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਹੋਈ। ਜੋਸ਼ੀ ਮੁਤਾਬਕ ਹੁਣ ਅਮਿਤ ਸ਼ਾਹ ਦੀ ਸਿਹਤ ਠੀਕ ਹੈ।

ਅਮਿਤ ਸ਼ਾਹ ਨੇ ਹੁਬਲੀ ਦੇ ਗੱਬੂਰ ਵਿਖੇ ਕੇ.ਐੱਲ.ਈ. ਜਗਦਗੁਰੂ ਗੰਗਾਧਰ ਮਹਾਸਵਾਮੀਗਲੂ ਮੂਰੁਸਾਵੀਰਮਠ ਮੈਡੀਕਲ ਕਾਲਜ ਦੀ ਨਵੀਂ ਅਕਾਦਮਿਕ ਇਮਾਰਤ ਅਤੇ 1,200 ਬੈੱਡਾਂ ਵਾਲੇ ਕੇ.ਐੱਲ.ਈ. ਹਸਪਤਾਲ ਤੇ ਮੈਡੀਕਲ ਰਿਸਰਚ ਸੈਂਟਰ ਦਾ ਉਦਘਾਟਨ ਕਰਨਾ ਸੀ। ਸਿਹਤ ਖ਼ਰਾਬ ਹੋਣ ਕਾਰਨ ਉਹ ਦਿਨ ਦੇ ਅਧਿਕਾਰਤ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ।

ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਸਮੇਤ ਹੋਰ ਆਗੂਆਂ ਨੇ ਸੰਸਥਾਵਾਂ ਦਾ ਉਦਘਾਟਨ ਕੀਤਾ। ਰਿਪੋਰਟਾਂ ਮੁਤਾਬਕ ਅਮਿਤ ਸ਼ਾਹ ਨੇ ਸ਼ਾਮ ਨੂੰ ਨਵੇਂ ਕੈਂਪਸ ਦਾ ਸੰਖੇਪ ਦੌਰਾ ਵੀ ਕੀਤਾ ਅਤੇ ਇਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਏ।