ਏਸ਼ਿਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੂੰ 2 ਚਾਂਦੀ ਦੇ ਤਮਗੇ, ਦੋਵੇਂ ਸ਼ੂਟਿੰਗ ’ਚ

Top Trending News ਖੇਡਾਂ

  • ਏਸ਼ਿਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੂੰ 2 ਚਾਂਦੀ ਦੇ ਤਮਗੇ, ਦੋਵੇਂ ਸ਼ੂਟਿੰਗ ’ਚ

ਚੰਡੀਗੜ੍ਹ, 20 ਸਤੰਬਰ (ਦੇਸ਼ ਕਲਿੱਕ ਬਿਊਰੋ): 20ਵੀਆਂ ਏਸ਼ਿਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੇ 2 ਚਾਂਦੀ ਦੇ ਤਮਗੇ ਜਿੱਤੇ ਹਨ। ਦੋਵੇਂ ਤਮਗੇ 10 ਮੀਟਰ ਰਾਈਫਲ ਸ਼ੂਟਿੰਗ ਦੇ ਮੁਕਾਬਲਿਆਂ ਵਿੱਚ ਮਿਲੇ।

ਮਹਿਲਾਵਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਐਲਾਵੇਨਿਲ ਵਲਾਰਿਵਨ ਨੇ 252.4 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਉਹ ਸੋਨੇ ਦੇ ਤਮਗੇ ਤੋਂ ਸਿਰਫ਼ 0.6 ਅੰਕ ਪਿੱਛੇ ਰਹੀ। ਜਾਪਾਨ ਦੀ ਹਿਨਾਤਾ ਤਾਇਚੀ ਨੇ 253.0 ਅੰਕ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ।

ਇਸ ਤੋਂ ਪਹਿਲਾਂ ਮਹਿਲਾਵਾਂ ਦੀ 10 ਮੀਟਰ ਰਾਈਫਲ ਟੀਮ ਨੇ 1898.0 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਜਿੱਤੀ। ਭਾਰਤੀ ਟੀਮ ਵਿੱਚ ਐਲਾਵੇਨਿਲ ਵਲਾਰਿਵਨ, ਸੋਨਮ ਮਸਕਰ ਅਤੇ ਵਿਦਾਰਸਾ ਵਿਨੋਦ ਸ਼ਾਮਲ ਸਨ।

ਸੁਚਿਕਾ ਤਾਰਿਆਲ ਨੇ ਵੀ ਤਮਗਾ ਕੀਤਾ ਪੱਕਾ
ਭਾਰਤ ਦੀ ਸੁਚਿਕਾ ਤਾਰਿਆਲ ਨੇ ਮਿਕਸਡ ਮਾਰਸ਼ਲ ਆਰਟਸ ਦੀ ਟ੍ਰੈਡੀਸ਼ਨਲ ਕੈਟੇਗਰੀ (-60 ਕਿਲੋ) ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣਾ ਤਮਗਾ ਪੱਕਾ ਕਰ ਲਿਆ ਹੈ। ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਮੰਗੋਲੀਆ ਦੀ ਅਲਤਨਚਿਮੇਗ ਬੈਗਲਮਾ ਨੂੰ 2-0 ਨਾਲ ਹਰਾਇਆ।

ਚੀਨ 11 ਸੋਨੇ ਦੇ ਤਮਗਿਆਂ ਨਾਲ ਅੱਗੇ
ਮੈਡਲ ਟੈਲੀ ਵਿੱਚ ਚੀਨ 11 ਸੋਨੇ ਸਮੇਤ ਕੁੱਲ 20 ਤਮਗਿਆਂ ਨਾਲ ਪਹਿਲੇ ਸਥਾਨ ’ਤੇ ਹੈ। ਮੇਜ਼ਬਾਨ ਜਾਪਾਨ 6 ਸੋਨੇ ਦੇ ਤਮਗਿਆਂ ਨਾਲ ਦੂਜੇ ਸਥਾਨ ’ਤੇ ਹੈ, ਜਦਕਿ ਭਾਰਤ 10ਵੇਂ ਸਥਾਨ ’ਤੇ ਹੈ।