ਸੜਕਾਂ ’ਤੇ ਅਸੁਰੱਖਿਅਤ ਹਾਲਾਤ ਵਿੱਚ ਘੁੰਮ ਰਹੇ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਲਈ ਕਾਰਵਾਈ ਜਾਰੀ; ਇਕ ਬੱਚਾ ਕੀਤਾ ਰੈਸਕਿਊ

Top Trending News ਪੰਜਾਬ

  • ਸੜਕਾਂ ’ਤੇ ਅਸੁਰੱਖਿਅਤ ਹਾਲਾਤ ਵਿੱਚ ਘੁੰਮ ਰਹੇ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਲਈ ਕਾਰਵਾਈ ਜਾਰੀ; ਇਕ ਬੱਚਾ ਕੀਤਾ ਰੈਸਕਿਊ

ਧੂਰੀ, 22 ਸਤੰਬਰ (ਦੇਸ਼ ਕਲਿੱਕ ਬਿਊਰੋ): ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਅਤੇ ਡੀ.ਸੀ.ਪੀ.ਓ. ਨਵਨੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੜਕਾਂ ’ਤੇ ਅਸੁਰੱਖਿਅਤ ਹਾਲਾਤ ਵਿੱਚ ਘੁੰਮ ਰਹੇ ਬੱਚਿਆਂ ਦੀ ਪਛਾਣ ਅਤੇ ਸੁਰੱਖਿਆ ਲਈ ਜ਼ਿਲ੍ਹਾ ਸੰਗਰੂਰ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਹਿਤ ਧੂਰੀ ਵਿਖੇ ਸਬੰਧਤ ਵਿਭਾਗਾਂ ਦੀ ਸਾਂਝੀ ਟੀਮ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾਂਚ/ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ CISS (Children in Street Situations) ਤਹਿਤ ਇੱਕ ਬੱਚੇ ਦੀ ਪਛਾਣ ਕਰ ਕੇ ਉਸ ਨੂੰ ਰੈਸਕਿਊ ਕੀਤਾ ਗਿਆ ਅਤੇ ਬਾਲ ਸੁਰੱਖਿਆ ਸਬੰਧੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਅਗਲੀ ਕਾਰਵਾਈ ਕੀਤੀ ਗਈ।

ਇਸ ਕਾਰਵਾਈ ਵਿੱਚ ਮੈਡੀਕਲ ਵਿਭਾਗ ਤੋਂ ਡਾ. ਰੋਹਿਤ, ਪੁਲਿਸ ਵਿਭਾਗ ਤੋਂ ਏ.ਐਸ.ਆਈ. ਅਮਰੀਕ ਸਿੰਘ ਅਤੇ ਏ.ਐਸ.ਆਈ. ਜਗਜੀਤ ਸਿੰਘ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸੰਗਰੂਰ ਤੋਂ ਜੋਤੀ ਕੌਸ਼ਲ ਸ਼ਾਮਲ ਸਨ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਨੇ ਕਿਹਾ ਕਿ ਸੜਕਾਂ ’ਤੇ ਅਸੁਰੱਖਿਅਤ ਹਾਲਾਤ ਵਿੱਚ ਰਹਿ ਰਹੇ ਜਾਂ ਘੁੰਮ ਰਹੇ ਬੱਚਿਆਂ ਦੀ ਸੁਰੱਖਿਆ, ਦੇਖਭਾਲ ਅਤੇ ਪੁਨਰਵਾਸ ਲਈ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ।

ਬੱਚਿਆਂ ਨਾਲ ਸਬੰਧਤ ਕਿਸੇ ਵੀ ਸਹਾਇਤਾ ਜਾਂ ਸੁਰੱਖਿਆ ਦੀ ਲੋੜ ਹੋਣ ’ਤੇ ਚਾਈਲਡ ਹੈਲਪਲਾਈਨ 1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ।