Breaking : ਮੋਹਾਲੀ ਦੇ ਗਮਾਡਾ ਦਫ਼ਤਰ ’ਚ ED ਦੀ ਛਾਪੇਮਾਰੀ, ਤਿੰਨ ਗੱਡੀਆਂ ’ਚ ਪਹੁੰਚੀ ਟੀਮ

Top Trending News ਪੰਜਾਬ

 

ਮੋਹਾਲੀ ਦੇ ਗਮਾਡਾ ਦਫ਼ਤਰ ’ਚ ED ਦੀ ਛਾਪੇਮਾਰੀ, ਤਿੰਨ ਗੱਡੀਆਂ ’ਚ ਪਹੁੰਚੀ ਟੀਮ

ਮੋਹਾਲੀ, 22 ਸਤੰਬਰ 2026- ਮੋਹਾਲੀ ਸਥਿਤ ਗਮਾਡਾ (GMADA) ਦੇ ਦਫ਼ਤਰ ਵਿੱਚ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ED ਦੀਆਂ ਤਿੰਨ ਗੱਡੀਆਂ ਗਮਾਡਾ ਦਫ਼ਤਰ ਪਹੁੰਚੀਆਂ, ਜਿਨ੍ਹਾਂ ਵਿੱਚ ਜਾਂਚ ਏਜੰਸੀ ਦੇ ਅਧਿਕਾਰੀ ਸਵਾਰ ਸਨ।

ਟੀਮ ਦੇ ਦਫ਼ਤਰ ਪਹੁੰਚਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਗਮਾਡਾ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਈਡੀ ਦੀ ਇਹ ਕਾਰਵਾਈ ਕਿਸ ਮਾਮਲੇ ਜਾਂ ਕਿਸ ਖਾਸ ਜਾਂਚ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।