ਗੈਂਗਸਟਰਾਂ ਲੱਭਿਆ ਰੇਕੀ ਕਰਨ ਦਾ ਨਵਾਂ ਢੰਗ !

Top Trending News ਪੰਜਾਬ

  • ਗੈਂਗਸਟਰਾਂ ਲੱਭਿਆ ਰੇਕੀ ਕਰਨ ਦਾ ਨਵਾਂ ਢੰਗ !

ਮੋਹਾਲੀ, 23 ਸਤੰਬਰ (ਦੇਸ਼ ਕਲਿੱਕ ਬਿਊਰੋ): ਗੈਂਗਸਟਰਾਂ ਵੱਲੋਂ ਰੇਕੀ ਕਰਨ ਲਈ ਕਥਿਤ ਤੌਰ ’ਤੇ ਨਵੇਂ ਤਰੀਕੇ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹੁਣ ਨਿਸ਼ਾਨੇ ’ਤੇ ਰੱਖੇ ਵਿਅਕਤੀ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਬਲੂਟੁੱਥ ਡਿਵਾਈਸ ਜਾਂ ਮੈਗਨੇਟਿਕ GPS ਟ੍ਰੈਕਰ ਦੀ ਵਰਤੋਂ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਕਿਸੇ ਵਪਾਰੀ ਜਾਂ ਹੋਰ ਵਿਅਕਤੀ ਦੀ ਕਾਰ ’ਤੇ ਇੱਕ ਛੋਟੀ ਮੈਗਨੇਟਿਕ ਚਿੱਪ ਜਾਂ ਟ੍ਰੈਕਿੰਗ ਡਿਵਾਈਸ ਚਿਪਕਾ ਦਿੰਦੇ ਹਨ। ਇਸ ਤੋਂ ਬਾਅਦ ਉਸ ਵਿਅਕਤੀ ਦੀ ਆਵਾਜਾਈ ਅਤੇ ਰੁਕਣ ਵਾਲੀਆਂ ਥਾਵਾਂ ’ਤੇ ਨਜ਼ਰ ਰੱਖੀ ਜਾਂਦੀ ਹੈ। ਜਿਸ ਥਾਂ ’ਤੇ ਵਿਅਕਤੀ ਲੰਬੇ ਸਮੇਂ ਲਈ ਰੁਕਦਾ ਹੈ, ਉਸ ਦੀ ਜਾਣਕਾਰੀ ਇਕੱਠੀ ਕਰਕੇ ਕਥਿਤ ਤੌਰ ’ਤੇ ਅੱਗੇ ਨਿਸ਼ਾਨਾ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ।

ਮੋਹਾਲੀ ’ਚ ਦਰਜ FIR ਤੋਂ ਹੋਇਆ ਖੁਲਾਸਾ
ਇਸ ਤਰੀਕੇ ਨਾਲ ਰੇਕੀ ਕੀਤੇ ਜਾਣ ਸਬੰਧੀ ਮੋਹਾਲੀ ਦੇ ਫੇਜ਼-1 ਥਾਣੇ ਵਿੱਚ ਇੱਕ FIR ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਟ੍ਰੈਕਿੰਗ ਡਿਵਾਈਸ ਕਿਸ ਨੇ ਅਤੇ ਕਿਸ ਮਕਸਦ ਨਾਲ ਲਗਾਈ ਸੀ। ਪੁਲਿਸ ਵੱਲੋਂ ਇਸ ਮਾਮਲੇ ਨਾਲ ਜੁੜੇ ਹੋਰ ਤੱਥਾਂ ਅਤੇ ਸੰਭਾਵਿਤ ਗੈਂਗਸਟਰ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ।