BBMB ਦੇ ਚੇਅਰਮੈਨ ਨੂੰ ਲੈਕੇ ਵੱਡੀ ਖ਼ਬਰ; ਪੜ੍ਹੋ ਕੇਂਦਰ ਨੇ ਕੀ ਲਿਆ ਫੈਸਲਾ?

Top Trending News ਚੰਡੀਗੜ੍ਹ ਪੰਜਾਬ ਰਾਸ਼ਟਰੀ

 

BBMB ਦੇ ਚੇਅਰਮੈਨ ਨੂੰ ਲੈਕੇ ਵੱਡੀ ਖ਼ਬਰ; ਪੜ੍ਹੋ ਕੇਂਦਰ ਨੇ ਕੀ ਲਿਆ ਫੈਸਲਾ?

ਕੇਂਦਰ ਸਰਕਾਰ ਨੇ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦਾ ਕਾਰਜਕਾਲ ਤਿੰਨ ਮਹੀਨੇ ਵਧਾਇਆ

ਚੰਡੀਗੜ੍ਹ, 28 ਸਤੰਬਰ

ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ (BBMB) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਕਾਰਜਕਾਲ ਵਿੱਚ ਤਿੰਨ ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਮੰਤਰਾਲੇ ਵੱਲੋਂ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਜਾਰੀ ਹੁਕਮਾਂ ਅਨੁਸਾਰ ਮਨੋਜ ਤ੍ਰਿਪਾਠੀ ਦਾ ਮੌਜੂਦਾ ਕਾਰਜਕਾਲ 27 ਸਤੰਬਰ 2026 ਨੂੰ ਸਮਾਪਤ ਹੋਣਾ ਸੀ। ਹੁਣ ਤਿੰਨ ਮਹੀਨਿਆਂ ਦਾ ਵਾਧਾ ਮਿਲਣ ਤੋਂ ਬਾਅਦ ਉਹ 27 ਦਸੰਬਰ 2026 ਤੱਕ BBMB ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਣਗੇ।

ਇਸ ਦੌਰਾਨ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਮੈਂਬਰ (ਸਿੰਚਾਈ) ਅਤੇ ਮੈਂਬਰ (ਬਿਜਲੀ) ਦੇ ਦੋ ਅਹਿਮ ਅਹੁਦੇ ਲੰਮੇ ਸਮੇਂ ਤੋਂ ਖਾਲੀ ਪਏ ਹਨ। ਇਨ੍ਹਾਂ ਅਹੁਦਿਆਂ ’ਤੇ ਨਿਯੁਕਤੀਆਂ ਨਾ ਹੋਣ ਕਾਰਨ ਬੋਰਡ ਦੇ ਪ੍ਰਬੰਧਕੀ ਢਾਂਚੇ ਵਿੱਚ ਖਾਲੀਪਣ ਬਣਿਆ ਹੋਇਆ ਹੈ।

BBMB ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਦਰਿਆਈ ਪਾਣੀਆਂ ਅਤੇ ਬਿਜਲੀ ਉਤਪਾਦਨ ਦੇ ਪ੍ਰਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਚੇਅਰਮੈਨ ਦੇ ਕਾਰਜਕਾਲ ਵਿੱਚ ਵਾਧੇ ਦੇ ਨਾਲ ਹੁਣ ਬੋਰਡ ਦੇ ਖਾਲੀ ਅਹੁਦਿਆਂ ’ਤੇ ਨਿਯੁਕਤੀਆਂ ਵੱਲ ਵੀ ਧਿਆਨ ਕੇਂਦਰਿਤ ਹੋਣ ਦੀ ਉਮੀਦ ਹੈ।