ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਮਨਾਇਆ ਜਨਮ ਦਿਹਾੜਾ

Top Trending News ਪੰਜਾਬ

 

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਮਨਾਇਆ ਜਨਮ ਦਿਹਾੜਾ

ਪਟਿਆਲਾ 28 ਸਤੰਬਰ 2026:- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਤਰਕਸੀਲ ਭਵਨ ਪਟਿਆਲਾ ਵਿਖੇ ਧੰਨਾ ਸਿੰਘ ਦੌਣ ਕਲਾਂ, ਗੁਰਮੇਲ ਸਿੰਘ ਜਾਹਲਾ, ਸੁਖਦੇਵ ਸਿੰਘ ਨਿਆਲ, ਸਵਰਨ ਬੰਗਾ ਤੇ ਧਰਮਪਾਲ ਲੋਟ ਦੀ ਅਗਵਾਈ ਹੇਠ ਮਨਾਇਆ ਗਿਆ ਭਗਤ ਸਿੰਘ ਦੇ ਜਨਮ ਸਮੇਂ ਜਨਤਕ ਜਥੇਬੰਦੀਆਂ ਦੇ ਬੈਨਰ ਹੇਠ ਇਕੱਠੇ ਹੋਏ ਕਿਸਾਨ, ਮਜ਼ਦੂਰ, ਮੁਲਾਜ਼ਮ,ਨੌਜਵਾਨ ਤੇ ਵਿਦਿਆਰਥੀਆਂ ਨੇ ਇਹ ਅਹਿਦ ਲਿਆ ਕਿ ਅੱਜ ਦੇ ਮਾੜੇ ਹਾਲਾਤਾਂ ਦੇ ਵਿੱਚ ਜੇ ਜਿੰਦਗੀ ਬਸ਼ਰ ਕਰਨੀ ਹੈ, ਤਾਂ ਲਾਜ਼ਮੀ ਹੈ, ਭਗਤ ਸਿੰਘ ਦੇ ਵਿਚਾਰਾਂ ਦੇ ਉੱਤੇ ਠੋਕ ਕੇ ਪਹਿਰਾ ਦੇਣਾ ਪਵੇਗਾ।

ਕਿਉਂਕਿ ਭਗਤ ਸਿੰਘ ਤੇ ਉਸਦੇ ਸਾਥੀ ਜਿਹੜੀ ਲੜਾਈ ਅਧੂਰੀ ਛੱਡ ਗਏ ਸਨ ਉਸ ਨੂੰ ਪੂਰੀ ਕਰਨ ਵਾਸਤੇ ਸਾਡੀ ਮੁਢਲੀ ਜਿੰਮੇਵਾਰੀ ਬਣਦੀ ਹੈ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਨੌਜਵਾਨਾਂ ਨੂੰ ਉਹਦੀ ਸੋਚ ਤੇ ਪਹਿਰਾ ਦਿੰਦੇ ਹੋਏ ਅੱਜ ਦੇ ਹਾਲਾਤਾਂ ਦਾ ਚਾਹੇ ਉਹ ਬੇਰੁਜ਼ਗਾਰੀ ਹੈ ਮੰਗਾਈ ਹੈ ਜਾ ਨਸ਼ੇ ਤੇ ਹੋਰ ਬਹੁਤ ਅਲਾਮਤਾਂ ਸਮਾਜ ਵਿੱਚ ਚਿੰਬੜੀਆਂ ਹੋਈਆਂ ਹਨ ਉਹਦੇ ਖਿਲਾਫ ਸਮਾਜਿਕ ਲਹਿਰ ਉਸਾਰ ਕੇ ਇਹਨਾਂ ਦਾ ਟਾਕਰਾ ਕਰਨਾ ਚਾਹੀਦਾ ਹੈ ਉੱਥੇ ਹੀ ਸੀਨੀਅਰ ਆਗੂਆਂ ਨੇ ਵੀ ਇਹ ਫੈਸਲਾ ਕੀਤਾ ਕਿ ਜਿੱਥੇ ਉਹ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਪੂਰਾ ਡੱਟ ਕੇ ਇਸ ਲੜਾਈ ਵਿੱਚ ਕੁੱਦਣਗੇ ਉੱਥੇ ਉਹ ਆਪਣਾ ਤਜਰਬੇ ਦਾ ਵੀ ਤੁਹਾਨੂੰ ਲਾਭ ਦੇਣਗੇ।

ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਬੇਲੂ ਮਾਜਰਾ, ਗਗਨਦੀਪ ਸਿੰਘ,ਜਸਵਿੰਦਰ ਸੌਜਾ,ਹਰੀ ਸਿੰਘ ਦੌਣ ਕਲਾ, ਸੁੱਚਾ ਸਿੰਘ ਕੌਲ, ਜਸਵੀਰ ਖੋਖਰ,ਰਣਜੀਤ ਮਾਨ,ਸਵਰਨ ਬੰਗਾ,ਅਮਰਜੀਤ ਸਿੰਘ ਘਨੌਰ, ਕ੍ਰਿਸ਼ਨ ਕਲਵਾਣੂ,ਪ੍ਰਕਾਸ਼ ਸਿੰਘ ਗੰਡਾ ਖੇੜੀ,ਰਾਜਕਿਸ਼ਨ ਨੂਰ ਖੇੜੀਆਂ,ਪ੍ਰਲਾਦ ਸਿੰਘ ਨਿਹਾਲ ਤੇ ਹਰਵੀਰ ਸਿੰਘ ਸੁਨਾਮ ਆਦਿ ਆਗੂਆਂ ਨੇ ਸਬੋਧਨ ਕੀਤਾ ਤੇ ਫੈਸਲਾ ਕੀਤਾ ਕੀ ਉਹ ਜਨਤਕ ਜਥੇਬੰਦੀ ਦੇ ਝੰਡੇ ਹੇਠ ਇਕੱਤਰ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਤਿੱਖੇ ਅਤੇ ਤੇਜ ਸੰਘਰਸ਼ ਕਰਨਗੇ ਤਾਂ ਕਿ ਜਿਹੜੀਆਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸਮੱਸਿਆ ਹਨ ਉਹਨਾਂ ਦਾ ਹੱਲ ਕਰਾਇਆ ਜਾ ਸਕੇ, ਸਟੇਜ ਸਕੱਤਰ ਦੀ ਕਾਰਵਾਈ ਸਾਥੀ ਹਰਦੇਵ ਸਿੰਘ ਸਮਾਣਾ ਨੇ ਬਾਖੂਬੀ ਨਿਭਾਈ ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਘੱਗਾ, ਭੁਪਿੰਦਰ ਸਿੰਘ ਰੋਣੀ,ਭਜਨ ਸਿੰਘ ਲੰਗ,ਰਕੇਸ਼ ਕਲਿਆਣ,ਦਵਿੰਦਰ ਚੌਧਰੀ ਮਾਜਰਾ ਭੁਪਿੰਦਰ ਸਾਧੋਹੇੜੀ ਸਤਪਾਲ ਸਿੰਘ ਨੂਰ ਖੇੜੀਆਂ ਮਲਕੀਤ ਸਿੰਘ ਨਿਆਲ ਆਦਿ ਆਗੂ ਹਾਜ਼ਰ ਹੋਏ।