ਸਾਹਿਤ ਜਗਤ ਨੂੰ ਵੱਡਾ ਘਾਟਾ: 89 ਸਾਲ ਦੀ ਉਮਰ ’ਚ ਲੇਖਕ ਰਘਵੀਰ ਭਰਤ ਦਾ ਦੇਹਾਂਤ, ਅੱਜ ਰਿਲੀਜ਼ ਹੋਣੀ ਸੀ ਨਵੀਂ ਕਿਤਾਬ

Top Trending News ਸਿਹਤ ਪੰਜਾਬ

ਸਾਹਿਤ ਜਗਤ ਨੂੰ ਵੱਡਾ ਘਾਟਾ: 89 ਸਾਲ ਦੀ ਉਮਰ ’ਚ ਲੇਖਕ ਰਘਵੀਰ ਭਰਤ ਦਾ ਦੇਹਾਂਤ, ਅੱਜ ਰਿਲੀਜ਼ ਹੋਣੀ ਸੀ ਨਵੀਂ ਕਿਤਾਬ

ਮਾਛੀਵਾੜਾ ਸਾਹਿਬ (ਲੁਧਿਆਣਾ), 18 ਅਕਤੂਬਰ 2026: ਪੰਜਾਬੀ ਸਾਹਿਤ ਜਗਤ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਸੇਵਾਮੁਕਤ ਅਧਿਆਪਕ ਅਤੇ ਉੱਘੇ ਲੇਖਕ ਰਘਵੀਰ ਭਰਤ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਲਗਭਗ 24 ਕਿਤਾਬਾਂ ਦੇ ਲੇਖਕ ਰਘਵੀਰ ਭਰਤ ਦੇ ਦੇਹਾਂਤ ਦੀ ਖ਼ਬਰ ਨਾਲ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਜਾਣਕਾਰੀ ਅਨੁਸਾਰ, ਬੀਤੀ ਰਾਤ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਉੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਹ 89 ਸਾਲਾਂ ਦੇ ਸਨ।

ਰਘਵੀਰ ਭਰਤ ਦੇ ਦੇਹਾਂਤ ਨਾਲ ਜੁੜਿਆ ਇੱਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਦੀ ਨਵੀਂ ਕਿਤਾਬ ਅੱਜ ਪੰਜਾਬੀ ਭਵਨ ਵਿਖੇ ਰਿਲੀਜ਼ ਕੀਤੀ ਜਾਣੀ ਸੀ। ਜਿਸ ਦਿਨ ਉਨ੍ਹਾਂ ਦੀ ਸਾਹਿਤਕ ਰਚਨਾ ਪਾਠਕਾਂ ਦੇ ਰੂਬਰੂ ਹੋਣੀ ਸੀ, ਉਸੇ ਦਿਨ ਉਨ੍ਹਾਂ ਦੇ ਵਿਛੋੜੇ ਦੀ ਖ਼ਬਰ ਨੇ ਸਾਹਿਤ ਪ੍ਰੇਮੀਆਂ ਨੂੰ ਗਮਗੀਨ ਕਰ ਦਿੱਤਾ।

ਉਮਰ ਦੇ ਇਸ ਪੜਾਅ ’ਤੇ ਵੀ ਉਹ ਸਿਹਤ ਸੰਭਾਲ ਪ੍ਰਤੀ ਸੁਚੇਤ ਰਹਿੰਦੇ ਸਨ ਅਤੇ ਜੀਵਨ ਦੇ ਹਰ ਪਲ ਨੂੰ ਮਹੱਤਵ ਦਿੰਦੇ ਸਨ। ਉਨ੍ਹਾਂ ਦਾ ਸਾਹਿਤਕ ਯੋਗਦਾਨ ਪਾਠਕਾਂ ਅਤੇ ਸਾਹਿਤ ਜਗਤ ਲਈ ਯਾਦਗਾਰੀ ਰਹੇਗਾ।