ਰਾਮ ਮੰਦਰ ’ਚ VIP ਦਰਸ਼ਨ ਪਾਸਾਂ ਦੀ ਗਿਣਤੀ ਵਧੀ, ਹੁਣ ਰੋਜ਼ਾਨਾ 3,500 ਪਾਸ ਹੋਣਗੇ ਜਾਰੀ

Top Trending News ਰਾਸ਼ਟਰੀ

 

ਰਾਮ ਮੰਦਰ ’ਚ VIP ਦਰਸ਼ਨ ਪਾਸਾਂ ਦੀ ਗਿਣਤੀ ਵਧੀ, ਹੁਣ ਰੋਜ਼ਾਨਾ 3,500 ਪਾਸ ਹੋਣਗੇ ਜਾਰੀ

ਅਯੁੱਧਿਆ 18 ਅਕਤੂਬਰ 2026

ਉੱਤਰ ਪ੍ਰਦੇਸ਼ ਦੇ ਅਯੁੱਧਿਆ ਸਥਿਤ ਰਾਮ ਮੰਦਰ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਅਹਿਮ ਬਦਲਾਅ ਕੀਤੇ ਗਏ ਹਨ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਮੰਦਰ ਕੰਪਲੈਕਸ ਵਿੱਚ ਕਰਮਚਾਰੀਆਂ ਦੀ ਆਵਾਜਾਈ ’ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਮਲਲਾ ਦੇ ਦਰਸ਼ਨਾਂ ਲਈ ਰੋਜ਼ਾਨਾ ਜਾਰੀ ਕੀਤੇ ਜਾਣ ਵਾਲੇ ਵੀ.ਆਈ.ਪੀ. ਪਾਸਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ, ਪਹਿਲਾਂ ਹਰ ਰੋਜ਼ 1,800 ਵੀ.ਆਈ.ਪੀ. ਪਾਸ ਜਾਰੀ ਕੀਤੇ ਜਾਂਦੇ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ 3,500 ਕਰ ਦਿੱਤੀ ਗਈ ਹੈ। ਪਾਸ ਜਾਰੀ ਕਰਨ ਦੀ ਨਵੀਂ ਵਿਵਸਥਾ ਸ਼ਨੀਵਾਰ ਤੋਂ ਲਾਗੂ ਹੋ ਚੁੱਕੀ ਹੈ।

ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜਿਤੇਂਦਰ ਮਿਸ਼ਰਾ ਵੱਲੋਂ ਮੰਦਰ ਕੰਪਲੈਕਸ ਵਿੱਚ ਕਰਮਚਾਰੀਆਂ ਦੀ ਆਵਾਜਾਈ ’ਤੇ ਨਿਗਰਾਨੀ ਵਧਾਉਣ ਦੇ ਕਦਮ ਵੀ ਚੁੱਕੇ ਗਏ ਹਨ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਮੰਦਰ ਦੇ ਪ੍ਰਬੰਧਾਂ ਅਤੇ ਸੁਰੱਖਿਆ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣਾ ਹੈ।

ਵੀ.ਆਈ.ਪੀ. ਪਾਸਾਂ ਦੀ ਗਿਣਤੀ ਵਿੱਚ ਵਾਧੇ ਨਾਲ ਰਾਮਲਲਾ ਦੇ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਨੂੰ ਕਿਵੇਂ ਸਹੂਲਤ ਮਿਲੇਗੀ, ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।