ਸਾਵਧਾਨ! ਪੰਜਾਬ ਦੇ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ, ਜਲੰਧਰ ਦਾ AQI ਸਭ ਤੋਂ ਵੱਧ

Top Trending News ਪੰਜਾਬ

 

ਸਾਵਧਾਨ! ਪੰਜਾਬ ਦੇ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ, ਜਲੰਧਰ ਦਾ AQI ਸਭ ਤੋਂ ਵੱਧ

ਜਲੰਧਰ 131 AQI ਨਾਲ ਸੂਚੀ ’ਚ ਪਹਿਲੇ ਨੰਬਰ ’ਤੇ, ਬਠਿੰਡਾ ਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਵੀ ਚਿੰਤਾਜਨਕ

ਚੰਡੀਗੜ੍ਹ 23 ਅਕਤੂਬਰ 2026

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦੇ ਪੱਧਰ ਵਿੱਚ ਅੰਤਰ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਬੁਲੇਟਿਨ ਅਨੁਸਾਰ ਜਲੰਧਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) 131 ਦਰਜ ਕੀਤਾ ਗਿਆ, ਜੋ ਸੂਚੀਬੱਧ ਸ਼ਹਿਰਾਂ ਵਿੱਚ ਸਭ ਤੋਂ ਵੱਧ ਹੈ।

ਬਠਿੰਡਾ ਵਿੱਚ AQI 124, ਮੰਡੀ ਗੋਬਿੰਦਗੜ੍ਹ ਵਿੱਚ 122 ਅਤੇ ਲੁਧਿਆਣਾ ਵਿੱਚ 113 ਦਰਜ ਹੋਇਆ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਇਹ ਅੰਕੜਾ 97, ਖੰਨਾ ਵਿੱਚ 71 ਅਤੇ ਰੂਪਨਗਰ ਵਿੱਚ 54 ਰਿਹਾ।

ਸਿਹਤ ਮਾਪਦੰਡਾਂ ਅਨੁਸਾਰ 101 ਤੋਂ 200 ਤੱਕ ਦਾ AQI ‘ਦਰਮਿਆਨੀ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਪੱਧਰ ’ਤੇ ਦਮਾ, ਫੇਫੜਿਆਂ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਇਸ ਲਈ ਜਲੰਧਰ, ਬਠਿੰਡਾ, ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿੱਚ ਅਜਿਹੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।

51 ਤੋਂ 100 ਤੱਕ ਦਾ AQI ‘ਸੰਤੋਸ਼ਜਨਕ’ ਸ਼੍ਰੇਣੀ ਵਿੱਚ ਆਉਂਦਾ ਹੈ। ਹਾਲਾਂਕਿ, ਇਸ ਪੱਧਰ ’ਤੇ ਵੀ ਸੰਵੇਦਨਸ਼ੀਲ ਲੋਕਾਂ ਨੂੰ ਮਾਮੂਲੀ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।