ਪਿਕਅੱਪ ਤੇ ਟਰੱਕ ਦੀ ਟੱਕਰ ‘ਚ ਇੱਕ ਦੀ ਮੌਤ, 16 ਜ਼ਖਮੀ

ਹਰਿਆਣਾ

ਕੈਥਲ: 1 ਜਨਵਰੀ, ਦੇਸ਼ ਕਲਿੱਕ ਬਿਓਰੋ
ਅੱਜ ਸਵੇਰੇ ਸਵੇਰੇ ਹੋਏ ਭਿਅਨਕ ਹਾਦਸੇ ‘ਚ ਪਿਕਅੱਪ ਦੀ ਖੜ੍ਹੇ ਟਰੱਕ ਲਾਲ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖਮੀ ਹੋ ਗਏ ਹਨ।ਜ਼ਖਮੀਆਂ ਨੂੰ ਕੈਥਲ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਪਿਕਅੱਪ ਡਰਾਈਵਰ ਨੂੰ ਨੀਂਦ ਆਉਣ ਕਰਾਨ ਵਾਪਰਿਆ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਰਕੁਸ਼ੇਤਰ ਦੇ ਪਿੰਡ ਬੋੜਾ ਤੋਂ 17 ਜਣੇ ਰਾਜਸਥਾਨ ਗੁੱਗਾਮੇੜੀ ਮੱਥਾ ਟੇਕਣ ਲਈ ਗਏ ਸਨ ਅਤੇ ਵਾਪਿਸ ਆਉਂਦਿਆਂ ਪਿੰਡ ਬਾਤਾ ਤੇ ਕੈਲਾਸ਼ ਦੇ ਕੋਲ ਇਹ ਹਾਦਸਾ ਵਾਪਰ ਗਿਆ। ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਪਰਚਾ ਦਰਜ ਕਰ ਲਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।