ਅੱਜ ਦਾ ਇਤਿਹਾਸ

ਰਾਸ਼ਟਰੀ


3 ਮਾਰਚ 1716 ਨੂੰ ਰਾਓ ਰਾਜਾ ਨੰਦਲਾਲ ਮੰਡਲੋਈ ਨੇ ਇੰਦੌਰ ਸ਼ਹਿਰ ਦੀ ਸਥਾਪਨਾ ਕੀਤੀ ਸੀ
ਚੰਡੀਗੜ੍ਹ, 3 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 3 ਮਾਰਚ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 3 ਮਾਰਚ ਦੇ ਇਤਿਹਾਸ ਉੱਤੇ :-

  • 2013 ਵਿਚ ਸੰਯੁਕਤ ਰਾਸ਼ਟਰ ਨੇ ਅਧਿਕਾਰਤ ਤੌਰ ‘ਤੇ 3 ਮਾਰਚ ਨੂੰ ‘ਵਿਸ਼ਵ ਜੰਗਲੀ ਜੀਵ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।
  • ਅੱਜ ਦੇ ਦਿਨ 1986 ਵਿਚ ਆਸਟ੍ਰੇਲੀਅਨ ਐਕਟ ਲਾਗੂ ਹੋਣ ਨਾਲ ਆਸਟ੍ਰੇਲੀਆ ਬਰਤਾਨੀਆ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਸੀ।
  • 1983 ਵਿੱਚ 3 ਮਾਰਚ ਨੂੰ ਨਵੀਂ ਦਿੱਲੀ ਵਿੱਚ ਸੱਤਵੀਂ ਗੁੱਟ ਨਿਰਲੇਪ ਕਾਨਫਰੰਸ ਹੋਈ ਸੀ।
  • ਅੱਜ ਦੇ ਦਿਨ 1956 ਵਿੱਚ ਉੱਤਰੀ ਅਫ਼ਰੀਕੀ ਦੇਸ਼ ਮੋਰੋਕੋ ਨੂੰ ਫਰਾਂਸ ਤੋਂ ਆਜ਼ਾਦੀ ਮਿਲੀ ਸੀ।
  • 3 ਮਾਰਚ 1939 ਨੂੰ ਮਹਾਤਮਾ ਗਾਂਧੀ ਦੁਆਰਾ ਸਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ।
  • ਅੱਜ ਦੇ ਦਿਨ 1938 ਵਿੱਚ ਸਾਊਦੀ ਅਰਬ ਵਿੱਚ ਕੱਚੇ ਤੇਲ ਦੀ ਖੋਜ ਹੋਈ ਸੀ।
  • 3 ਮਾਰਚ 1924 ਨੂੰ ਕੈਲਵਿਨ ਕੂਲੀਜ ਵ੍ਹਾਈਟ ਹਾਊਸ ਤੋਂ ਰੇਡੀਓ ਸੰਦੇਸ਼ ਪ੍ਰਸਾਰਿਤ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਸਨ।
  • ਅੱਜ ਦੇ ਦਿਨ 1923 ਵਿੱਚ ਟਾਈਮ ਮੈਗਜ਼ੀਨ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ।
  • 1857 ਵਿਚ 3 ਮਾਰਚ ਨੂੰ ਚੀਨ ਅਤੇ ਫਰਾਂਸ-ਬ੍ਰਿਟੇਨ ਵਿਚਕਾਰ ਜੰਗ ਹੋਈ ਸੀ।
  • ਅੱਜ ਦੇ ਦਿਨ 1845 ਵਿਚ ਫਲੋਰੀਡਾ ਅਮਰੀਕਾ ਦਾ 28ਵਾਂ ਰਾਜ ਬਣਿਆ ਸੀ।
  • 3 ਮਾਰਚ 1812 ਨੂੰ ਅਮਰੀਕੀ ਕਾਂਗਰਸ ਨੇ ਪਹਿਲਾ ਵਿਦੇਸ਼ੀ ਸਹਾਇਤਾ ਬਿੱਲ ਪਾਸ ਕੀਤਾ ਸੀ।
  • 3 ਮਾਰਚ 1716 ਨੂੰ ਰਾਓ ਰਾਜਾ ਨੰਦਲਾਲ ਮੰਡਲੋਈ ਨੇ ਇੰਦੌਰ ਸ਼ਹਿਰ ਦੀ ਸਥਾਪਨਾ ਕੀਤੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।