FD ‘ਤੇ ਵਿਆਜ ਦਰਾਂ ਨੂੰ ਲੈ ਕੇ ਬੈਂਕਾਂ ਲਈ ਨਵੇਂ ਨਿਯਮ ਅੱਜ ਤੋਂ ਹੋਏ ਲਾਗੂ, ਜਾਣੋ ਗਾਹਕਾਂ ਨੂੰ ਕੀ ਮਿਲੇਗਾ ਫ਼ਾਇਦਾ?

Top Trending News ਦਿੱਲੀ ਰਾਸ਼ਟਰੀ

 

FD ‘ਤੇ ਵਿਆਜ ਦਰਾਂ ਨੂੰ ਲੈ ਕੇ ਬੈਂਕਾਂ ਲਈ ਨਵੇਂ ਨਿਯਮ ਅੱਜ ਤੋਂ ਹੋਏ ਲਾਗੂ, ਜਾਣੋ ਗਾਹਕਾਂ ਨੂੰ ਕੀ ਮਿਲੇਗਾ ਫ਼ਾਇਦਾ?

ਨਵੀਂ ਦਿੱਲੀ 1 ਅਕਤੂਬਰ 2026

ਭਾਰਤੀ ਰਿਜ਼ਰਵ ਬੈਂਕ ਵੱਲੋਂ ਵੱਡੀਆਂ ਮਿਆਦੀ ਜਮ੍ਹਾਂ ਰਕਮਾਂ (ਬਲਕ ਡਿਪਾਜ਼ਿਟ/ FD) ’ਤੇ ਵਿਆਜ ਦਰਾਂ ਨੂੰ ਲੈ ਕੇ ਨਵੇਂ ਨਿਰਦੇਸ਼ ਲਾਗੂ ਕੀਤੇ ਗਏ ਹਨ। ਅੱਜ 1 ਅਕਤੂਬਰ ਤੋਂ ਬੈਂਕਾਂ ਲਈ ਮਿਆਦੀ ਜਮ੍ਹਾਂ ਰਕਮਾਂ ਦੀਆਂ ਵਿਆਜ ਦਰਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ।

ਨਵੇਂ ਨਿਯਮਾਂ ਤਹਿਤ ਹਰ ਬੈਂਕ ਨੂੰ ਹਰ ਕੰਮਕਾਜੀ ਦਿਨ ਸਵੇਰੇ 10 ਵਜੇ ਤੱਕ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਉਸ ਦਿਨ ਲਾਗੂ ਹੋਣ ਵਾਲੀਆਂ ਮਿਆਦੀ ਜਮ੍ਹਾਂ ਰਕਮਾਂ ਦੀਆਂ ਵਿਆਜ ਦਰਾਂ ਜਾਰੀ ਕਰਨੀਆਂ ਪੈਣਗੀਆਂ। ਇਸ ਲਈ ਵੱਧ ਤੋਂ ਵੱਧ 10 ਮਿੰਟ ਦੀ ਛੋਟ ਦਿੱਤੀ ਗਈ ਹੈ, ਭਾਵ ਦਰਾਂ ਸਵੇਰੇ 10:10 ਵਜੇ ਤੱਕ ਪ੍ਰਕਾਸ਼ਿਤ ਕਰਨਾ ਲਾਜ਼ਮੀ ਹੋਵੇਗਾ।

ਇਸ ਤੋਂ ਇਲਾਵਾ, ਇੱਕੋ ਦਿਨ ਕਿਸੇ ਵੀ ਸ਼ਾਖਾ ਜਾਂ ਡਿਜ਼ੀਟਲ ਤੇ ਹੋਰ ਮਾਧਿਅਮ ਰਾਹੀਂ ਕਰਵਾਈ ਗਈ ਮਿਆਦੀ ਜਮ੍ਹਾਂ ਰਕਮ ’ਤੇ ਇੱਕੋ ਜਿਹੀ ਵਿਆਜ ਦਰ ਲਾਗੂ ਹੋਵੇਗੀ।

ਬੈਂਕ ਕਿਸੇ ਇੱਕ ਸ਼ਾਖਾ ਵਿੱਚ ਵੱਧ ਅਤੇ ਦੂਜੀ ਵਿੱਚ ਘੱਟ ਵਿਆਜ ਨਹੀਂ ਦੇ ਸਕਣਗੇ। ਵੈੱਬਸਾਈਟ ’ਤੇ ਦਰਸਾਈ ਗਈ ਦਰ ਉਸ ਦਿਨ ਕਰਵਾਈਆਂ ਗਈਆਂ ਜਮ੍ਹਾਂ ਰਕਮਾਂ ’ਤੇ ਲਾਗੂ ਕਰਨੀ ਲਾਜ਼ਮੀ ਹੋਵੇਗੀ।