ਵਾਸਿੰਗਟਨ, 13 ਮਾਰਚ, ਦੇਸ਼ ਕਲਿਕ ਬਿਊਰੋ :
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਵਾਪਸੀ ਇੱਕ ਵਾਰ ਫਿਰ ਟਾਲ ਦਿੱਤੀ ਗਈ ਹੈ। ਨਾਸਾ ਨੇ ਮਿਸ਼ਨ ਕਰੂ-10 ਨੂੰ ਮੁਲਤਵੀ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਲੈਣ ਜਾ ਰਿਹਾ ਸੀ। ਇਸ ਮਿਸ਼ਨ ਨੂੰ ਕੱਲ੍ਹ ਯਾਨੀ 12 ਮਾਰਚ ਨੂੰ ਸਪੇਸਐਕਸ ਦੇ ਰਾਕੇਟ ਫਾਲਕਨ 9 ਤੋਂ ਲਾਂਚ ਕੀਤਾ ਜਾਣਾ ਸੀ।
ਮਿਲੀ ਜਾਣਕਾਰੀ ਮੁਤਾਬਕ ਰਾਕੇਟ ਦੀ ਗਰਾਊਂਡ ਸਪੋਰਟ ਕਲੈਂਪ ਆਰਮ ਦੇ ਹਾਈਡ੍ਰੌਲਿਕ ਸਿਸਟਮ ਵਿੱਚ ਖਰਾਬੀ ਕਾਰਨ ਇਸ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਪਿਛਲੇ ਨੌਂ ਮਹੀਨਿਆਂ ਤੋਂ ਆਈਐਸਐਸ ‘ਤੇ ਫਸੇ ਹੋਏ ਹਨ। ਉਹ ਜੂਨ 2024 ਵਿੱਚ ਉੱਥੇ ਪਹੁੰਚੇ ਸਨ। ਉਨ੍ਹਾਂ ਨੇ ਉੱਥੇ ਸਿਰਫ਼ ਇੱਕ ਹਫ਼ਤਾ ਹੀ ਰਹਿਣਾ ਸੀ।

ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਦੀ ਵਾਪਸੀ ਫਿਰ ਟਲੀ
Published on: March 13, 2025 9:54 am