ਮੋਹਾਲੀ, 4 ਅਪ੍ਰੈਲ : ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਹਲਕੇ ਵਿੱਚ ਵਿਧਾਨ ਸਭਾ ਪੱਧਰੀ ਇੱਕ ਆਮ ਇਜਲਾਸ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਇਆ। ਇਸ ਮੀਟਿੰਗ ਦੀ ਅਗਵਾਈ ਹਲਕਾ ਮੁਖ ਸੇਵਾਦਾਰ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕੀਤੀ, ਜਦਕਿ ਚੋਣ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਸਹਿ ਇੰਚਾਰਜ ਬੀਬੀ ਕੁਲਦੀਪ ਕੌਰ ਕੰਗ ਇਸ ਮੌਕੇ ਪ੍ਰਧਾਨਗੀ ਕਰ ਰਹੇ ਸਨ।
ਇਸ ਮੌਕੇ ਬੋਲਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਸ ਇਜਲਾਸ ਰਾਹੀਂ ਪਾਰਟੀ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਹਰ ਵਰਕਰ ਦੀ ਮਿਹਨਤ ਦਾ ਆਦਰ ਕੀਤਾ ਜਾਂਦਾ ਹੈ ਅਤੇ ਪਾਰਟੀ ਦੀ ਅਗਵਾਈ ਵਲੋਂ ਡੈਲੀਗੇਟ ਚੋਣ ਦੀ ਕਾਰਵਾਈ ਈਮਾਨਦਾਰੀ ਅਤੇ ਵਫ਼ਾਦਾਰੀ ਨਾਲ ਕੀਤੀ ਜਾਵੇਗੀ।
ਇਸ ਇਜਲਾਸ ਵਿੱਚ 225 ਸਰਕਲ ਡੈਲੀਗੇਟਾਂ ਨੇ ਹਿਸਾ ਲਿਆ। ਮੀਟਿੰਗ ਦੌਰਾਨ ਪਾਰਟੀ ਦੀ ਮਜ਼ਬੂਤੀ ਅਤੇ ਭਵਿੱਖ ਦੀ ਰਣਨੀਤੀ ’ਤੇ ਵੱਖ-ਵੱਖ ਬੁਲਾਰੇ ਖੁੱਲ੍ਹਕੇ ਵਿਚਾਰ ਕਰਦੇ ਨਜ਼ਰ ਆਏ।
ਚੋਣ ਆਬਜ਼ਰਵਰ ਰਣਜੀਤ ਸਿੰਘ ਗਿੱਲ ਨੇ ਅਪੀਲ ਕੀਤੀ ਕਿ, “ਪਾਰਟੀ ਅਤੇ ਪੰਥ ਵਿਰੋਧੀ ਤਾਕਤਾਂ ਦਾ ਡਟ ਕੇ ਸਾਹਮਣਾ ਕਰਨ ਲਈ ਸਾਰੇ ਨਰਾਜ਼ ਆਗੂ ਆਪਣੇ ਰੋਸੇ ਗਿਲੇ ਭੁੱਲ ਕੇ ਇਕਜੁੱਟ ਹੋਣ।”
ਇਜਲਾਸ ਦੌਰਾਨ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਵਲੋਂ ਜ਼ਿਲ੍ਹਾ ਅਤੇ ਸੂਬਾ ਪੱਧਰ ਦੇ ਡੈਲੀਗੇਟ ਚੁਣਨ ਲਈ ਮਤਾ ਪੇਸ਼ ਕੀਤਾ ਗਿਆ। ਹਾਊਸ ਵੱਲੋਂ ਇਹ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪ ਦਿੱਤਾ ਗਿਆ।
ਸਭਾ ਦੀ ਕਾਰਵਾਈ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਸੰਭਾਲੀ।
ਇਸ ਮੌਕੇ ਕਈ ਮੁੱਖ ਆਗੂ ਅਤੇ ਸਰਕਲ ਪ੍ਰਧਾਨ ਹਾਜ਼ਰ ਰਹੇ ਜਿਨ੍ਹਾਂ ਵਿੱਚ ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਪਰਮਜੀਤ ਸਿੰਘ ਕਾਹਲੋਂ, ਸਤਿੰਦਰ ਸਿੰਘ ਗਿੱਲ, ਕਰਮ ਸਿੰਘ ਬਾਬਰਾ, ਜਗਦੀਸ ਸਿੰਘ ਸਰਾਓ, ਸਿਮਰਨ ਸਿੰਘ ਢਿੱਲੋਂ, ਰਮਨਦੀਪ ਸਿੰਘ ਬਾਵਾ, ਹਰਵਿੰਦਰ ਸਿੰਘ ਨੰਬਰਦਾਰ ,ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ,ਜਸਬੀਰ ਸਿੰਘ ਜੱਸਾ, ਮਲਕੀਤ ਸਿੰਘ ਦਾਊਂ, ਸੁਖਵਿੰਦਰ ਸਿੰਘ ਛਿੰਦੀ, ਅਮਨ ਪੂਨੀਆਂ, ਜਸਪ੍ਰੀਤ ਸਿੰਘ ਸੋਨੀ ਬੜੀ, ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊ, ਨਿਰਮਲ ਸਿੰਘ ਮਾਣਕਮਾਜਰਾ, ਗੁਰਪ੍ਰੀਤ ਸਿੰਘ ਤੰਗੌਰੀ, ਬਲਵੀਰ ਸਿੰਘ ਪੱਤੋਂ, ਗਰਵਿੰਦਰ ਸਿੰਘ ਗਿੰਦਾ ਬਾਕਰਪੁਰ, ਬਲਜੀਤ ਸਿੰਘ ਦੈੜੀ, ਹਰਿੰਦਰ ਸਿੰਘ ਸੁੱਘੜ, ਕਰਮਜੀਤ ਸਿੰਘ ਮੌਲੀ, ਕੁਲਦੀਪ ਸਿੰਘ ਬੈਰਮਪੁਰ, ਜਰਨੈਲ ਸਿੰਘ, ਕੇਸਰ ਸਿੰਘ (ਪਿੰਡ ਬਲੌਂਗੀ), ਹਰਪਾਲ ਸਿੰਘ ਬਠਲਾਣਾ, ਸੋਹਣ ਸਿੰਘ (ਚੱਪੜਚਿੜੀ ਕਲਾਂ), ਨਵਜੋਤ ਸਿੰਘ ਜੋਤੀ (ਚੱਪੜਚਿੜੀ ਖੁਰਦ), ਨਵਾਬ ਸਿਆਊ, ਜੀਤ ਮੌਲੀ, ਟਿੱਕਾ ਸਰਪੰਚ ਨਗਾਰੀ, ਜੀਤ ਸਿੰਘ ਮੈਨੇਜਰ, ਗਿੰਦਾ ਕੈਲੋਂ, ਕੁਲਵੀਰ ਸਿੰਘ ਸੈਦਪੁਰ, ਅਮਰਦੀਪ ਸਿੰਘ ਚਾਚੋਮਾਜਰਾ, ਡਾ. ਹਰਪ੍ਰੀਤ ਸਿੰਘ ਮੌਜਪੁਰ, ਸੋਹਣ ਸਿੰਘ ਜੁਝਾਰ ਨਗਰ ਅਤੇ ਕਈ ਹੋਰ ਆਗੂ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੈਲਫੇਅਰ ਐਸੋਸੀਏਸ਼ਨਾਂ ਤੇ ਮੰਦਿਰ ਕਮੇਟੀਆਂ ਦੇ ਅਹੁਦੇਦਾਰ ਵੀ ਹਾਜ਼ਰ ਰਹੇ।



