ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ, ਅੱਜ ਸਾਬਕਾ ਡੀਜੀਪੀ ਦਰਜ ਕਰਾਉਣਗੇ ਖਿਲਾਫ ਬਿਆਨ

ਪੰਜਾਬ

ਚੰਡੀਗੜ੍ਹ, 27 ਜੂਨ, ਦੇਸ਼ ਕਲਿੱਕ ਬਿਓਰੋ :

ਡਰੱਗ ਮਨੀ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਖਿਲਾਫ ਹੁਣ ਵਿਜੀਲੈਂਸ ਕੋਲ ਸਾਬਕਾ ਡੀਜੀਪੀ ਆਪਣੇ ਬਿਆਨ ਦਰਜ ਕਰਾਉਣਗੇ। ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਡਰੱਗ ਮਨੀ ਕੇਸ ਦੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਸਾਬਕਾ ਡੀਜੀਪੀ ਨੇ ਵਿਜੀਲੈਂਸ ਨੇ ਬਿਆਨ ਦਰਜ ਕਰਾਉਣ ਦੀ ਸਹਿਮਤੀ ਦੇ ਦਿੱਤੀ ਹੈ।

ਵਿਜੀਲੈਂਸ ਨੇ ਸਾਬਕਾ ਡੀਜੀਪੀ ਨੂੰ ਮਜੀਠੀਆ ਖਿਲਾਫ ਚਲ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਸਾਬਕਾ ਡੀਜੀਪੀ ਅੱਜ ਪੰਜਾਬ ਪੁਲਿਸ ਆਫ਼ਸਰ ਇੰਸਟੀਚਿਊਟ ਚੰਡੀਗੜ੍ਹ ਵਿਖੇ, ਦੁਪਹਿਰ ਦੋ ਵਜੇ ਵਿਜੀਲੈਂਸ ਕੋਲ ਦੁਪਹਿਰ 2 ਵਜੇ ਬਿਆਨ ਦਰਜ ਕਰਾਉਣਗੇ। ਜ਼ਿਕਰਯੋਗ ਹੈ ਕਿ ਸਿਧਾਰਥ ਚਟੋਪਾਧਿਆਏ ਦੇ ਡੀਜੀਪੀ ਰਹਿੰਦੇ ਸਮੇਂ ਬਿਕਰਮ ਮਜੀਠੀਆ ਖਿਲਾਫ ਡਰੱਗ ਮਾਮਲੇ ਦੀ ਜਾਂਚ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਡੀਜੀਪੀ ਮਜੀਠੀਆ ਖਿਲਾਫ ਡਰੱਗ ਕਾਰੋਬਾਰ ਨਾਲ ਜੁੜੇ ਲਿੰਕ ਸਬੰਧੀ ਕੋਈ ਜਾਣਕਾਰੀ ਦੇ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।