ਨਵੀਂ ਦਿੱਲੀ, 5 ਜੁਲਾਈ, ਦੇਸ਼ ਕਲਿਕ ਬਿਊਰੋ :
Air India flight delayed: ਏਅਰ ਇੰਡੀਆ ਦੀ ਬੰਗਲੁਰੂ-ਦਿੱਲੀ ਉਡਾਣ (AI2414) ਦੇ ਪਾਇਲਟ ਦੀ ਉਡਾਣ ਭਰਨ ਤੋਂ ਠੀਕ ਪਹਿਲਾਂ ਤਬੀਅਤ ਵਿਗੜ ਗਈ। ਇਸ ਕਾਰਨ ਜਹਾਜ਼ ਨੇ 90 ਮਿੰਟ ਦੇਰੀ ਨਾਲ ਉਡਾਣ ਭਰੀ।
ਏਅਰਲਾਈਨ ਨੇ ਕਿਹਾ ਕਿ 4 ਜੁਲਾਈ ਦੀ ਸਵੇਰ ਨੂੰ ਸਾਡੀ ਉਡਾਣ AI2414 ‘ਤੇ ਇੱਕ ਮੈਡੀਕਲ ਐਮਰਜੈਂਸੀ ਆਈ। ਪਾਇਲਟ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰੋਸਟਰ ਵਿੱਚ ਬਦਲਾਅ ਕੀਤਾ ਗਿਆ ਅਤੇ ਇੱਕ ਹੋਰ ਪਾਇਲਟ ਨੇ ਉਡਾਣ ਭਰੀ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਚਰਚਾ
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, ‘ਇਸ ਵੇਲੇ ਪਾਇਲਟ ਦੀ ਹਾਲਤ ਸਥਿਰ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਸਾਡੀ ਤਰਜੀਹ ਪਾਇਲਟ ਅਤੇ ਉਸਦੇ ਪਰਿਵਾਰ ਦੀ ਮਦਦ ਕਰਨਾ ਹੈ ਤਾਂ ਜੋ ਉਹ ਜਲਦੀ ਠੀਕ ਹੋ ਸਕੇ।’