8 ਜੁਲਾਈ 1497 ਨੂੰ ਵਾਸਕੋ ਡੀ ਗਾਮਾ (Vasco da Gama) 170 ਮੈਂਬਰੀ ਟੀਮ ਨਾਲ ਸਮੁੰਦਰ ਰਾਹੀਂ ਭਾਰਤ ਪਹੁੰਚਣ ਲਈ ਯੂਰਪ ਤੋਂ ਰਵਾਨਾ (left Europ) ਹੋਇਆ ਸੀ
ਚੰਡੀਗੜ੍ਹ, 8 ਜੁਲਾਈ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ‘ਚ 8 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 8 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-
- 8 ਜੁਲਾਈ 2014 ਨੂੰ ਜਰਮਨ ਫੁੱਟਬਾਲ ਟੀਮ ਦੇ ਮੀਰੋਸਲਾਵ ਕਲੋਸ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 16 ਗੋਲ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਸੀ।
- 2013 ‘ਚ ਇਸ ਦਿਨ, ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ‘ਤੇ ਫੌਜ ਵਲੋਂ ਕੀਤੀ ਗੋਲੀਬਾਰੀ ਵਿੱਚ 42 ਲੋਕਾਂ ਦੀ ਮੌਤ ਹੋ ਗਈ ਸੀ।
- 8 ਜੁਲਾਈ 2012 ਨੂੰ ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਇੱਕ ਕਾਰ ਬੰਬ ਧਮਾਕੇ ‘ਚ 14 ਨਾਗਰਿਕਾਂ ਦੀ ਮੌਤ ਹੋ ਗਈ ਸੀ।
- 8 ਜੁਲਾਈ 2005 ਨੂੰ G8 ਦੇਸ਼ਾਂ ਨੇ ਜਲਵਾਯੂ ਪਰਿਵਰਤਨ ਦੇ ਮੁੱਦੇ ‘ਤੇ ਸਹਿਮਤੀ ਬਣਾਈ ਸੀ।
- 1994 ਵਿੱਚ ਇਸ ਦਿਨ ਸ਼ਿਮਾਕੀ ਮੁਕਾਈ ਜਾਪਾਨ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣੀ ਸੀ।
- 8 ਜੁਲਾਈ 1992 ਨੂੰ ਥਾਮਸ ਕਲੇਸਟੀਲ ਆਸਟਰੀਆ ਦੀ ਰਾਸ਼ਟਰਪਤੀ ਬਣੀ ਸੀ।
- 1972 ਵਿੱਚ ਇਸ ਦਿਨ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਦਾ ਜਨਮ ਹੋਇਆ ਸੀ।
- 1948 ਵਿੱਚ ਇਸ ਦਿਨ, ਅਮਰੀਕੀ ਹਵਾਈ ਸੈਨਾ ਵਿੱਚ ਔਰਤਾਂ ਦੀ ਭਰਤੀ ਸ਼ੁਰੂ ਹੋਈ ਸੀ।
- 8 ਜੁਲਾਈ 1858 ਨੂੰ ਲਾਰਡ ਕੈਨਿੰਗ ਨੇ ਗਵਾਲੀਅਰ ਕਿਲ੍ਹੇ ਦੇ ਪਤਨ ਤੋਂ ਬਾਅਦ ਸ਼ਾਂਤੀ ਦਾ ਐਲਾਨ ਕੀਤਾ ਸੀ।
- 1833 ਵਿੱਚ ਇਸ ਦਿ, ਰੂਸ ਅਤੇ ਤੁਰਕੀ ਨੇ ਇੱਕ ਸੁਰੱਖਿਆ ਸੰਧੀ ‘ਤੇ ਦਸਤਖਤ ਕੀਤੇ ਸਨ।
- 8 ਜੁਲਾਈ 1693 ਨੂੰ ਨਿਊਯਾਰਕ ਪੁਲਿਸ ਦੀ ਵਰਦੀ ਨੂੰ ਮਨਜ਼ੂਰੀ ਦਿੱਤੀ ਗਈ ਸੀ।
- 8 ਜੁਲਾਈ 1497 ਨੂੰ ਵਾਸਕੋ ਡੀ ਗਾਮਾ (Vasco da Gama) 170 ਮੈਂਬਰੀ ਟੀਮ ਨਾਲ ਸਮੁੰਦਰ ਰਾਹੀਂ ਭਾਰਤ ਪਹੁੰਚਣ ਲਈ ਯੂਰਪ ਤੋਂ ਰਵਾਨਾ (left Europ) ਹੋਇਆ ਸੀ।