Punjab Education: ਪੰਜਾਬ ਦੇ 1113 ਸਰਕਾਰੀ ਸਕੂਲ ਬਿਨ੍ਹਾਂ ਪ੍ਰਿੰਸੀਪਲਾਂ ਤੋਂ…!

Top Trending News ਸਿੱਖਿਆ \ ਤਕਨਾਲੋਜੀ ਪੰਜਾਬ

 

Punjab Education: 25 ਸਾਲ ਦੀ ਯੋਗ ਅਤੇ ਤਜਰਬੇਕਾਰ ਸੇਵਾ ਨਿਭਾਅ ਰਹੇ ਲੈਕਚਰਾਰਜ਼ ਪਦਉੱਨਤ ਉਡੀਕਦੇ ਲਗਾਤਾਰ ਹੋ ਰਹੇ ਹਨ ਸੇਵਾਮੁਕਤ

ਚੰਡੀਗੜ੍ਹ, 11 ਜੂਨ 2026-

Punjab Education: ਹੁਣ ਤੱਕ ਸਭ ਤੋਂ ਮਾੜੇ ਹਾਲਾਤ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੱਖਿਆ ਸੁਧਾਰ ਕਰਨ ਲਈ ਉਪਰਾਲੇ ਕਰ ਰਹੇ ਹਨ ਪ੍ਰੰਤੂ ਖਾਲੀ ਪ੍ਰਿੰਸੀਪਲ ਦੀਆਂ ਆਸਾਮੀ ਪਦਉੱਨਤ ਕਰ ਕੇ ਭਰਨ ਲਈ ਅਦਾਲਤ ਦੇ ਵਿੱਚ ਉਲਝਣ ਕੇ ਰਹਿ ਗਈ ਹੈ। 25 ਸਾਲ ਦੀ ਯੋਗ ਅਤੇ ਤਜਰਬੇਕਾਰ ਸੇਵਾ ਨਿਭਾਅ ਰਹੇ ਲੈਕਚਰਾਰਜ਼ ਪਦਉੱਨਤ ਉਡੀਕ ਦੇ ਲਗਾਤਾਰ ਸੇਵਾਮੁਕਤ ਹੋ ਰਹੇ ਹਨ।

ਯੂਨੀਅਨ ਦੇ ਸੁਬਾਈ ਆਗੂ ਹੈਰਾਨ ਹਨ ਕਿ ਸਰਕਾਰ ਖਾਲੀ ਪ੍ਰਿੰਸੀਪਲ, ਲੈਕਚਰਾਰ, ਮਾਸਟਰ ਅਤੇ ਈ ਟੀ ਈ ਅਧਿਆਪਕ ਦੇ ਬਾਵਜੂਦ ਪੰਜਾਬ ਸਰਕਾਰ ਨੰਬਰ ਇਕ ਦੇ ਅੰਕੜੇ ਪੇਸ਼ ਕਰ ਰਹੇ ਹਨ। ਅਸਲੀਅਤ ਇਹ ਹੈ ਕਿ ਵਿਦਿਆਰਥੀ ਬਿੰਨਾ ਪੜ੍ਹੇ ਵਾਪਸ ਹੀ ਮੁੜ ਜਾਂਦੇ ਹਨ।ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿੱਚ 119 ਸੀਨੀਅਰ ਸੈਕੰਡਰੀ ਸਕੂਲ ਵਿੱਚ 47 ਪ੍ਰਿਸੀਪਲ ਦੀਆਂ ਅਸਾਮੀਆਂ ਖਾਲੀ ਹਨ।

ਤਰਨਤਾਰਨ ਵਿਚ 77 ਵਿੱਚੋਂ 61 ,ਗੁਰਦਾਸਪੁਰ ਵਿੱਚ 117 ਵਿੱਚੋਂ 68,ਪਠਾਨਕੋਟ ਦੇ 47 ਵਿੱਚੋਂ 26,ਜਲੰਧਰ ਵਿੱਚ 159 ਵਿੱਚੋਂ 107,ਮੋਹਾਲੀ ਵਿੱਚ 47 ਵਿੱਚੋਂ 3,ਫਾਜਿਲਕਾ ਦੇ 79 ਵਿੱਚੋਂ 22,ਮਲੇਰਕੋਟਲਾ 27 ਵਿੱਚੋਂ 15,ਮਾਨਸਾ ਦੇ 73 ਵਿੱਚੋਂ 63,ਫਰੀਦਕੋਟ ਦੇ 42 ਵਿੱਚੋਂ 27,ਫਤਿਹਗੜ੍ਹ ਸਾਹਿਬ ਦੇ 44 ਵਿੱਚੋਂ 22,ਕਪੂਰਥਲਾ ਦੇ 62 ਵਿੱਚੋਂ 43,ਫਿਰੋਜ਼ਪੁਰ 64 ਵਿੱਚੋਂ 39,ਮੋਗਾ ਦੇ 84 ਵਿੱਚੋਂ 63,ਬਠਿੰਡਾ ਦੇ 129 ਵਿੱਚੋਂ 88,ਲੁਧਿਆਨਾ ਦੇ 181 ਵਿੱਚੋਂ 101,ਮੁਕਤਸਰ ਸਾਹਿਬ 88 ਵਿੱਚੋਂ 41,ਐਸ ਬੀ ਐਸ ਨਗਰ ਦੇ 52 ਵਿੱਚੋਂ 45,ਹੁਸ਼ਿਆਰਪੁਰ ਦੇ 130 ਵਿੱਚੋਂ 64,ਪਟਿਆਲਾ ਦੇ 109 ਵਿੱਚੋਂ 39,ਸੰਗਰੂਰ ਦੇ 95 ਵਿੱਚੋਂ 66,ਬਰਨਾਲਾ ਦੇ 47 ਵਿੱਚੋਂ 37,ਰੂਪਨਗਰ ਜ਼ਿਲੇ ਦੇ 55 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 26 ਸਕੂਲ ਬਿਨਾ ਪ੍ਰਿੰਸੀਪਲ ਚੱਲ ਰਹੇ ਹਨ।

ਬਲਰਾਜ ਸਿੰਘ ਬਾਜਵਾ ਜਨਰਲ ਸਕੱਤਰ ਜਥੇਬੰਦੀ ਤੇ ਰਵਿੰਦਰ ਪਾਲ ਸਿੰਘ ਸਕੱਤਰ ਜਨਰਲ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਲੈਕਚਰਾਰ ਕਾਡਰ ਦੀਆਂ ਹਜਾਰਾਂ ਅਸਾਮੀਆਂ ਖ਼ਾਲੀ ਵੀ ਖ਼ਾਲੀ ਪਈਆਂ ਹਨ। ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਵਿਭਾਗ ਕੰਮ ਕਰ ਰਹੇ ਲੈਕਚਰਾਰਾਂ ਨੂੰ ਰਿਵਰਸ਼ਨ ਜੋਨ ਵਿੱਚ ਰੱਖ ਰਿਹਾ ਹੈ।

ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾ ਲਈ ਟੀ ਈ ਟੀ ਦੀ ਸ਼ਰਤ ਲਾਜ਼ਮੀ ਨਾ ਹੋਣ ਦੇ ਪੱਖ ਨੂੰ ਜ਼ੋਰਦਾਰ ਤਰੀਕੇ ਨਾਲ਼ ਪੇਸ਼ ਕਰੇ ਤਾਂ ਜੋ ਤਰੱਕੀਆਂ ਕਰਨ ਦਾ ਰਾਹ ਖੁੱਲ੍ਹ ਸਕੇ। ਉਹਨਾਂ ਦੱਸਿਆ ਕਿ ਐੱਨ ਸੀ ਟੀ ਈ ਵੱਲੋਂ ਅਜੇ ਤੱਕ 14 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਆਰ ਟੀ ਈ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਗਿਆ ਇਸ ਲਈ ਟੀ ਈ ਟੀ ਨੂੰ ਪ੍ਰਿੰਸੀਪਲ ਦੀਆਂ ਅਸਾਮੀਆਂ ਦੀ ਯੋਗਤਾ ਵਜੋਂ ਲਾਗੂ ਕਰਨਾ ਗ਼ੈਰਵਾਜਬ ਹੈ।

 

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।