ਜ਼ਰੂਰੀ ਖ਼ਬਰ : ਭਲਕੇ 1 ਘੰਟਾ ਬੰਦ ਰਹਿਣਗੀਆਂ ਬੈਂਕਿੰਗ ਸੇਵਾਵਾਂ, UPI ਅਤੇ NEFT ਰਾਹੀਂ ਨਹੀਂ ਭੇਜੇ ਜਾ ਸਕਣਗੇ ਪੈਸੇ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 10 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਬੈਂਕ ਖਪਤਕਾਰਾਂ ਲਈ ਇਹ ਜ਼ਰੂਰੀ ਖ਼ਬਰ ਹੈ। ਖਾਸ ਕਰਕੇ ਉਨ੍ਹਾਂ ਲਈ ਜੋ UPI ਅਤੇ NEFT ਰਾਹੀਂ ਪੈਸੇ ਦਾ ਲੈਣ ਦੇਣ ਕਰਦੇ ਹਨ। ਭਲਕੇ 11 ਅਕਤੂਬਰ 2025 ਨੂੰ ਇਕ ਘੰਟੇ ਲਈ ਇਹ ਸੇਵਾਵਾਂ ਬੰਦ ਰਹਿਣਗੀਆਂ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਸਟੇਟ ਆਫ ਇੰਡੀਆ (SBI) ਨੇ ਆਪਣੇ ਗ੍ਰਾਹਕਾਂ ਲਈ ਇਕ ਅਹਿਮ ਸੂਚਨਾ ਜਾਰੀ ਕੀਤੀ ਹੈ। ਬੈਂਕ ਨੇ ਦੱਸਿਆ ਕਿ ਤੈਅ ਸ਼ਡਿਊਲ ਮੇਂਟੇਨੈਂਸ ਐਕਟੀਵਿਟੀ ਦੇ ਚਲਦਿਆਂ 1 ਘੰਟੇ ਲਈ ਕਈ ਡਿਜ਼ੀਟਲ ਸਰਵਿਸਜ਼ ਬੰਦ ਰਹਿਣਗੀਆਂ। ਇਸ ਸਮੇਂ ਦੌਰਾਨ UPI, IMPS, YONO, ਇੰਟਰਨੈਟ ਬੈਕਿੰਗ, NEFT ਅਤੇ RTGS ਵਰਗੀਆਂ ਸੇਵਾਵਾਂ ਉਪਲੱਬਧ ਨਹੀਂ ਹੋਣਗੀਆਂ।

ਐਸਬੀਆਈ ਮੁਤਾਬਕ ਸ਼ਨੀਵਾਰ 11 ਅਕਤੂਬਰ ਦੀ ਰਾਤ 1.10 ਵਜੇ ਤੋਂ ਲੈ ਕੇ 2.10 ਵਜੇ (ਭਾਰਤੀ ਸਮੇਂ ਅਨੁਸਾਰ) ਤੱਕ ਬੰਦ ਰਹਿਣਗੀਆਂ। ਇਸ ਘੰਟੇ ਦੌਰਾਨ ਸਾਰੀਆਂ ਵੱਡੀਆਂ ਡਿਜ਼ੀਟਲ ਬੈਕਿੰਗ ਸੇਵਾਵਾਂ ਠੱਪ ਰਹਿਣਗੀਆਂ। ਬੈਂਕ ਨੇ ਕਿਹਾ ਕਿ 2.10 ਵਜੇ ਤੋਂ ਬਾਅਦ ਸਾਰੀਆਂ ਸੇਵਾਵਾਂ ਆਮ ਦੀ ਤਰ੍ਹਾਂ ਕੰਮ ਕਰਨਗੀਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।