986 ਹੈਲਥ ਵਰਕਰਾਂ (ਔਰਤਾਂ) ਵੱਲੋਂ ਸਿਹਤ ਮੰਤਰੀ ਪੰਜਾਬ ਨਾਲ ਮੀਟਿੰਗ

Punjab

ਮੋਰਿੰਡਾ 10 ਅਕਤੂਬਰ (ਭਟੋਆ)

986 ਮਲਟੀਪਰਪਜ਼ ਹੈਲਥ ਵਰਕਰ ਔਰਤਾਂ ਰੈਗੂਲਰ ਯੂਨੀਅਨ ਪੰਜਾਬ ਵੱਲੋ ਇਕੋ ਦਿਨ ਵਿੱਚ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਂਣ ਲਈ,ਅਤੇ ਡਿਊਟੀ ਦੌਰਾਨ ਹੈਲਥ ਵਰਕਰਾਂ (ਔਰਤਾਂ )ਨੂੰ ਜੋ ਮੁਸ਼ਕਿਲਾਂ ਪੇਸ਼ ਆ ਰਹੀਆਂ ਸੀ,ਉਹਨਾ ਦੇ ਹੱਲ ਲਈ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ,ਸਿਹਤ ਸਕੱਤਰ ਕੁਮਾਰ ਰਾਹੁਲ ,ਐਨਐਚਐਮ ਦੇ ਐਮਡੀ ਘਨਸ਼ਿਆਮ ਥੋਰੀ , ਐਨਐਚਐਮ ਦੇ ਡਾਇਰੈਕਟਰ ਡਾਕਟਰ ਬਲਵਿੰਦਰ ਕੌਰ,ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਮੈਡਮ ਅਦਿਤੀ ਸਲਾਰੀਆ,ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।

ਜਿਸ ਵਿੱਚ ਸਿਹਤ ਮੰਤਰੀ ਪੰਜਾਬ ਨੂੰ 986 ਯੂਨੀਅਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਭਰਤੀ ਹੋਈਆਂ ਹੈਲਥ ਵਰਕਰਾਂ ਤੇ ਪਰਖ ਕਾਲ ਦਾ ਸਮਾਂ ਖਤਮ ਕਰਕੇ ਪੰਜਾਬ ਸਕੇਲ ਨਾਲ ਤਨਖਾਹਾਂ ਦਿੱਤੀਆ ਜਾਣ ਦੀ ਮੰਗ ਕੀਤੀ ਗਈ ,ਜਿਸ ਤੇ ਸਿਹਤ ਮੰਤਰੀ ਪੰਜਾਬ ਅਤੇ ਸਿਹਤ ਸਕੱਤਰ ਨੇ ਦੁਬਾਰਾ ਹੁੰਗਾਰਾ ਭਰਿਆ ਹੈ,ਅਤੇ ਯੂਨੀਅਨ ਦੀ ਇਸ ਮੰਗ ਨੂੰ ਜਾਇਜ ਦੱਸਦੇ ਹੋਏ ,ਮਲਟੀਪਰਪਜ਼ ਹੈਲਥ ਵਰਕਰ ਔਰਤਾਂ ਦੀਆਂ ਤਨਖਾਹ ਦਾ ਵੇਰਵਾ ਲਿਆ। ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਯੂਨੀਅਨ ਆਗੂਆ ਨੂੰ ਕਿਹਾ ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅਪਣਾ ਕੇਸ ਇੱਕ ਵਾਰ ਵਿਸਥਾਰ ਨਾਲ ਦੱਸਿਆ ਜਾਵੇ ਅਤੇ ਸਿਹਤ ਮੰਤਰੀ ਵੱਲੋ ਡੀਡੀ. ਪੱਤਰ ਬਣਾ ਕੇ ਭੇਜਣ ਦਾ ਭਰੋਸਾ ਦਿਵਾਇਆ ਗਿਆ। ਪਰੰਤੂ ਵਿੱਤ ਮੰਤਰੀ ਦੇ ਕਿਸੇ ਖਾਸ ਕੰਮ ਲਈ ਬਾਹਰ ਜਾਣ ਕਾਰਨ ਜਥੇਬੰਦੀ ਵੱਲੋ ਵਿੱਤ ਮੰਤਰੀ ਦੇ ਦਫਤਰ ਵਿੱਚ ਆਪਣਾ ਮੰਗ ਪੱਤਰ ਦਿੱਤਾ ਗਿਆ।ਸੂਬਾ ਪ੍ਰਧਾਨ ਮੁਨੱਵਰ ਜਹਾਂ ਮਲੇਰਕੋਟਲਾ ਨੇ ਦੱਸਿਆ ਕਿ ਸਾਡੀਆਂ ਕੁਝ ਕੰਟਰੈਕਟ ਤੇ ਕੰਮ ਕਰ ਰਹੀਆਂ ਸਾਥੀ ਕਮਰਚਾਰੀਆਂ ਨੇ ਘੱਟੋ-ਘੱਟ ਤਨਖਾਹ ਅਤੇ ਡੀ ਏ ਦਾ ਕੇਸ ਜਿੱਤ ਕੇ ਸਰਕਾਰ ਕੋਲੋ ਵਿੱਤੀ ਲਾਭ ਲਿਆ ਹੈ,,ਇਸ ਦੇ ਲਈ ਐਮ ਡੀ ਘਨਸ਼ਿਆਮ ਥੋਰੀ ਨੇ 986 ਯੂਨੀਅਨ ਨੂੰ ,ਭਰੋਸਾ ਦਿਵਾਇਆ ਕੇ ਹੈਲਥ ਵਰਕਰਾਂ ਲਈ ਜੋ ਵੀ ਅੱਛਾ ਹੋਵੇਗਾ , ਉਹ ਵਿਚਾਰਿਆ ਜਾਵੇਗਾ।

ਯੂਨੀਅਨ ਆਗੂਆ ਨੇ ਦੱਸਿਆ ਕਿ ਇਸ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਵੇਂ ਡਾਇਰੈਕਟਰ ਮੈਡਮ ਡਾਕਟਰ ਅਦਿਤੀ ਸਲਾਰੀਆ ਨੂੰ ਮਿਲ ਕੇ 986 ਯੂਨੀਅਨ ਵੱਲੋਂ ਸਵਾਗਤ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਯੂ ਵਿਨ ਐਪ ਤੇ ਕੰਮ ਕਰਨ ਲਈ ਹੈਲਥ ਵਰਕਰਾਂ ਨੂੰ 5000/ ,ਜਨਮ ਮੌਤ ਦੇ ਕੰਮ ਲਈ 5000/ , ਸਬ ਸੈਂਟਰਾਂ ਤੇ ਡਿਊਟੀ ਦੌਰਾਨ ਸੀਐਚਓ ਵੱਲੋ ਮਿਲਣ ਵਾਲੇ ਭੱਤਿਆਂ ਨੂੰ 1500/ ਤੋ ਵਧਾ ਕੇ 5000/ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਜੇਕਰ ਹੈਲਥ ਵਰਕਰਾਂ (ਔਰਤ) ਇੱਕ ਤੋ ਵੱਧ ਸਬ ਸੈਂਟਰਾਂ ਤੇ ਕੰਮ ਕਰਦੀ ਹੈ, ਤਾਂ ਉਸਨੂੰ ਉਨੇ ਹੀ ਸਬ ਸੈਂਟਰਾਂ ਦੇ ਸੀਐਚਓ ਤੋ ਮਿਲਣ ਵਾਲੇ ਭੱਤੇ ਜਰੂਰ ਮਿਲਣੇ ਚਾਹੀਦੇ ਹਨ। ਸਿਹਤ ਵਿਭਾਗ ਵਿੱਚ ਜੋ ਸਟਾਫ਼ ਨਰਸ, BEE, jounalist ਦੀ ਭਰਤੀ ਵਿੱਚ ਜਿੰਨੀਆਂ ਪੋਸਟਾਂ ਆਉਂਦੀਆਂ ਹਨ, ਉਨਾ ਵਿੱਚ ਕੰਟਰੈਕਟ,ਤੇ ਰੈਗੂਲਰ ਮਲਟੀ ਪਰਪਜ਼ ਹੈਲਥ ਵਰਕਰ (ਫੀ) ਨੂੰ ਯੋਗਤਾ ਅਨੁਸਾਰ 20% ਕੋਟਾ ਦਿੱਤਾ ਜਾਵੇ । ਸਫ਼ਰੀ ਭੱਤਾ ਅਤੇ ਵਰਦੀ ਭੱਤਾ ਬਹਾਲ ਕੀਤਾ ਜਾਵੇ । ਆਨਲਾਈਨ ਕੰਮ ਕਰਨ ਲਈ 30ਜੀਬੀ.ਦਾ ਡਾਟਾ ਅਤੇ ਨਵੇਂ ਟੈਬ ਦਿੱਤੇ ਜਾਣ।

986 ਦੀ ਭਰਤੀ ਵਿੱਚ ਜੌ ਬਿਨਾ ਤਜ਼ਰਬੇ ਤੋ ਨਵੀਆਂ ਹੈਲਥ ਵਰਕਰਾਂ ਆਈਆਂ ਹਨ,ਓਹਨਾ ਨੂ ਜਿਲਾ ਪੱਧਰ ਤੇ ਟਰੇਨਿੰਗ ਦਿੱਤੀਆਂ ਜਾਣ, ਤਾਂ ਜੌ ਜੱਚਾ ਬੱਚਾ ਦੀ ਸਿਹਤ ਸਹੂਲਤਾਂ ਵਧੀਆ ਪੋਹਨਚਿਆ ਜਾਏ,ਅਤੇ ਟੀਕਾਕਰਨ ਸਿਖਲਾਈ ਦਿੱਤੀ ਜਾਵੇ। 986 ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ ਵਿੱਚ ਹਾਲੇ ਤੱਕ ਕੁਝ ਬਚਦੀਆਂ ਪੋਸਟਾਂ ਦੇ ਆਰਡਰ ਜਾਰੀ ਹੋਣ ਤੋ ਰਹਿ ਗਏ ਹਨ,ਓਹਨਾ ਦੀ ਭਰਤੀ ਪ੍ਰਕਿਰਿਆ ਨੂੰ ਜਲਦੀ ਤੋ ਜਲਦੀ ਪੂਰਾ ਕਰਕੇ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਜਲਦੀ ਆਰਡਰ ਦਿੱਤੇ ਜਾਣ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਸੁਨਾਮ,ਮਮਤਾ ਰਾਣੀ ਖਜਾਨਚੀ ਨਵਾਂ ਸ਼ਹਿਰ,ਸ਼ਮਿੰਦਰ ਕੌਰ ਜੁਆਇੰਟ ਸਕੱਤਰ,ਕਮਲਪ੍ਰੀਤ ਕੌਰ ਸੁਨਾਮ,ਇੰਦਰਪ੍ਰੀਤ ,ਨੇਹਾ ਸੰਗਰੂਰ ਸਮੇਤ ਹੋਰ ਆਗੂ ਵੀ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।