ਕਿਹਾ, ਇਸ ਕੋਠੀ ’ਚ ਪਹਿਲਾਂ ਕੈਪਟਨ ਅਮਰਿੰਦਰ ਦੀ ਗਰਲਫਰੈਂਡ ਅਰੂਸ਼ਾ ਰਹਿੰਦੀ ਸੀ
ਚੰਡੀਗੜ੍ਹ, 1 ਨਵੰਬਰ, ਦੇਸ਼ ਕਲਿੱਕ ਬਿਓਰੋ :
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੋਠੀ ਨੰਬਰ 50 ਨੂੰ ਲੈ ਕੇ ਅਹਿਮ ਬਿਆਨ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਦੇ ਅਸਲ ਮੁੱਦਿਆਂ ਦੀ ਬਜਾਏ ਭਾਜਪਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ। 50 ਨੰਬਰ ਕੋਠੀ ‘ਚ ਬਣੇ ਕੈਂਪ ਆਫਿਸ ਦੀ ਜਗ੍ਹਾ ਪ੍ਰਤੀ ਕੀਤਾ ਜਾ ਰਿਹਾ ਕੂੜ ਪ੍ਰਚਾਰ ਬੇਹੱਦ ਨਿੰਦਣਯੋਗ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਕਟਰ 2 ਦੀ ਕੋਠੀ ਨੰਬਰ 45 ਮੇਰੀ ਰਿਹਾਇਸ਼ ਲਈ ਅਲਾਟ ਹੈ, ਜਦੋਂ ਕਿ ਕੋਠੀ ਨੰਬਰ 50 ਮੁੱਖ ਮੰਤਰੀ ਕੈਂਪ ਆਫਿਸ ਵਜੋਂ ਅਲਾਟ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਰਹਿਣ ਲਈ ਸੀਸ ਮਹਿਲ ਬਣਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਘਰ ਵਿਚ ਮੈਂ ਮੀਟਿੰਗਾਂ ਕਰਦਾ ਹਾਂ। ਇਸ ਘਰ ਵਿਚ ਮੇਰੇ ਆਏ ਮਹਿਮਾਨ ਵੀ ਇੱਥੇ ਰੁਕ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸਨ ਜੋ ਹੁਣ ਭਾਜਪਾ ਦੇ ਆਗੂ ਹਨ, ਉਸਦੀ ਵਿਦੇਸ਼ੀ ਗਰਲਫਰੈਂਡ ਅਰੂਸ਼ਾ ਰਹਿੰਦੀ ਹੁੰਦੀ ਸੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਾ ਆਉਣ।




