ਨਹੀਂ ਰਹੇ ਪੰਜਾਬ ਦੇ ਪੁੱਤਰ ਧਰਮਿੰਦਰ

ਪੰਜਾਬ ਮਨੋਰੰਜਨ

ਮੁੰਬਈ, 11 ਨਵੰਬਰ, ਦੇਸ਼ ਕਲਿੱ ਕਬਿਓਰੋ :

ਪੰਜਾਬ ਦੇ ਪੁੱਤਰ ਤੇ ਦਿੱਗਜ਼ ਅਦਾਕਾਰ ਧਰਮਿੰਦਰ ਦਾ ਅੱਜ ਦੇਹਾਂਤ ਹੋ ਗਿਆ। 89 ਸਾਲ ਦੀ ਉਮਰ ਵਿੱਚ ਧਰਮਿੰਦਰ ਨੇ ਅੱਜ ਆਖਰੀ ਸ਼ਾਹ ਲਏ। ਸਾਹ ਦੀ ਤਕਲੀਫ ਕਾਰਨ ਉਸ ਨੂੰ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਉਹ ਵੇਂਟੀਲੇਟਰ ਉਤੇ ਸਨ।

ਦਿਓਲ ਪਰਿਵਾਰ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ। ਬੀਤੇ ਰਾਤ ਹੇਮਾ ਮਾਲਿਨੀ ਵੱਲੋਂ ਸੋਸ਼ਲ ਮੀਡੀਆ ਉਤੇ ਵੀ ਪੋਸਟ ਪਾ ਕੇ ਇਹ ਕਿਹਾ ਗਿਆ ਸੀ ਕਿ ਅਸੀਂ ਸਭ ਉਨ੍ਹਾਂ ਦੇ ਕੋਲ ਹਾਂ। ਸਭ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਲਈ ਦੁਆ ਕਰਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।