ਨਵੀਂ ਦਿੱਲੀ, 11 ਨਵੰਬਰ, ਦੇਸ਼ ਕਲਿੱਕ ਬਿਓਰੋ ;
ਦਿੱਗਜ ਅਦਾਕਾਰ ਧਰਮਿੰਦਰ ਦੀ ਮੌਤ ਦੀ ਆਈ ਖਬਰ ਨੂੰ ਹੇਮਾ ਮਾਲਿਨੀ ਵੱਲੋਂ ਗਲਤ ਕਰਾਰ ਦਿੱਤਾ ਗਿਆ ਹੈ। ਧਰਮਿੰਦਰ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਹੇਮਾ ਮਾਲਿਨੀ ਨੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ਉਤੇ ਲਿਖਿਆ ਹੈ, ਜੋ ਹੋ ਰਿਹਾ ਹੈ, ਉਹ ਮੁਆਫ ਕਰਨ ਲਾਇਕ ਨਹੀਂ ਹੈ। ਜ਼ਿੰਮੇਵਾਰ ਚੈਨਲ ਕਿਸੇ ਅਜਿਹੇ ਵਿਅਕਤੀ ਬਾਰੇ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦੇ ਹਨ ਜੋ ਇਲਾਜ ਦਾ ਜਵਾਬ ਦੇ ਰਹੇ ਹਨ ਅਤੇ ਠੀਕ ਹੋ ਰਹੇ ਹਨ? ਇਹ ਬੇਹੱਤ ਅਸਮਾਨਜਕ ਅਤੇ ਗੈਰ ਜ਼ਿੰਮੇਵਾਰ ਵਿਵਹਾਰ ਹੈ। ਕ੍ਰਿਪਾ ਪਰਿਵਾਰ ਅਤੇ ਉਨ੍ਹਾਂ ਦੀ ਨਿੱਜਤਾ ਦੀ ਜ਼ਰੂਰਤ ਦਾ ਸਨਮਾਨ ਕਰੋ।
ਧਰਮਿੰਦਰ ਦੀ ਬੇਟੀ ਈਸ਼ਾ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ, ਮੀਡੀਆ ਪੂਰੀ ਤਰ੍ਹਾਂ ਗਲਤ ਖ਼ਬਰਾਂ ਫੈਲਾ ਰਿਹਾ ਹੈ। ਪਾਪਾ ਦੀ ਹਾਲਤ ਸਥਿਰ ਹੈ ਅਤੇ ਉਹ ਰਿਕਵਰ ਕਰ ਰਹੇ ਹਨ। ਅਸੀਂ ਸਾਰੇ ਅਪੀਲ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਨਿੱਜੀਤਾ ਦਾ ਸਨਮਾਨ ਕਰਨ। ਪਾਪਾ ਦੇ ਛੇਤੀ ਸਿਹਤਮੰਦੀ ਲਈ ਦੁਆ ਕਰਨ ਲਈ ਧੰਨਵਾਦ।‘
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਧਰਮਿੰਦਰ ਦੀ ਮੌਤ ਦੀਆਂ ਖਬਰਾਂ ਆਈਆਂ ਸਨ।



