ਏਜੰਟ ਐਸੋਸੀਏਸ਼ਨ ਐਲ ਆਈ ਸੀ ਆਫ ਇੰਡੀਆ ਬ੍ਰਾਂਚ ਮੋਰਿੰਡਾ ਦੀ ਚੋਣ ਸਰਬ ਸੰਮਤੀ ਨਾਲ ਹੋਈ

ਪੰਜਾਬ

ਮੋਰਿੰਡਾ 11 ਨਵੰਬਰ ( ਭਟੋਆ)

ਏਜੰਟ ਐਸੋਸੀਏਸ਼ਨ ਐਲ ਆਈ ਸੀ ਆਫ ਇੰਡੀਆ ਬ੍ਰਾਂਚ ਮੋਰਿੰਡਾ ਦੀ ਚੋਣ ਦਫਤਰ ਵਿੱਚ ਸਰਬ ਸੰਮਤੀ ਨਾਲ ਕੀਤੀ ਗਈ। ਚੋਣ ਕਮੇਟੀ ਦੇ ਪ੍ਰਧਾਨ ਸੁਖਦਰਸ਼ਨ ਸਿੰਘ, ਮੈਂਬਰ ਰਣਜੀਤ ਸਿੰਘ, ਜਤਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਕਮਲਾ ਰਾਣੀ ਅਤੇ ਹਰਦਿਆਲ ਸਿੰਘ ਵੱਲੋਂ ਚੋਣ ਡਿਊਟੀ ਨੂੰ ਨਿਰਪੱਖ ਅਤੇ ਇਮਾਨਦਾਰੀ ਨਾਲ ਨਿਭਾਉਦਿਆਂ
ਅਗਲੇ ਤਿੰਨ ਸਾਲ ਲਈ ਸਰਬਸਮਤੀ ਨਾਲ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕੀਤੀ ਗਈ। ਜਿਸ ਵਿੱਚ ਸ੍ਰੀ ਸੁਦੇਸ਼ ਕੁਮਾਰ ਨੂੰ ਪ੍ਰਧਾਨ ਅਤੇ ਜਤਿੰਦਰ ਪੁਰੀ ਨੂੰ ਜਨਰਲ ਸਕੱਤਰ ਚੁਣਿਆ ਗਿਆ।

ਚੋਣ ਉਪਰੰਤ ਐਸੋਸੀਏਸ਼ਨ ਦੀ ਕਮੇਟੀ ਦਾ ਗਠਨ ਵੀ ਸਰਬ ਸੰਮਤੀ ਨਾਲ ਕੀਤਾ ਗਿਆ। ਜਿਸ ਵਿੱਚ ਚੇਅਰਮੈਨ – ਸ੍ਰ ਸੁਖਦਰਸ਼ਨ ਸਿੰਘ, ਕਾਰਜਕਾਰੀ ਪ੍ਰਧਾਨ – ਸ੍ਰ ਰਣਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਪਿਪਲ ਮਾਜਰਾ, ਹਾਕਮ ਸਿੰਘ, ਸਰਬਜੀਤ ਸਿੰਘ, ਗੁਰਨਾਮ ਸਿੰਘ ਜੁਆਇੰਟ ਸਕੱਤਰ ਮੋਹਨ ਸਿੰਘ ਚੁੰਨੀ , ਸ੍ਰੀ ਮਤੀ ਕਮਲਾ ਰਾਣੀ, ਪ੍ਰੈਸ ਸਕੱਤਰ ਕੁਲਜੀਤ ਸਿੰਘ , ਕੁਲਵਿੰਦਰ ਕੁਮਾਰ, ਉਪ ਖਜ਼ਾਨਚੀ ਸਤਨਾਮ ਕੌਰ , ਬਲਵਿੰਦਰ ਸਿੰਘ ਰਿਆ, ਜਤਿੰਦਰ ਪਾਲ ਸਿੰਘ, ਸਲਾਹਕਾਰ ਹਰਦਿਆਲ ਸਿੰਘ, ਐਗਜੈਕਟਿਵ ਮੈਂਬਰ ਬਲਜੀਤ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ, ਰੁਪਿੰਦਰ ਸਿੰਘ ਅਮਰੀਕ ਸਿੰਘ ਨੂੰ ਚੁਣਿਆ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।