ਪੰਜਾਬ ਦੇ ਇਸ ਜ਼ਿਲ੍ਹੇ ਦੇ 11 ਸਕੂਲਾਂ ਨੂੰ ਕੌਮੀ ਪੱਧਰ *ਤੇ ਗ੍ਰੀਨ ਸਕੂਲ ਵਜੋਂ ਮਿਲਿਆ ਅਵਾਰਡ

ਪੰਜਾਬ
  • ਸਕੂਲਾਂ ਵਿਖੇ ਵਾਤਾਵਰਣ ਦੀ ਸਾਂਭ—ਸੰਭਾਲ ਦੇ ਵੱਖ—ਵੱਖ ਪਹਿਲੂਆਂ ਦੇ ਆਧਾਰ *ਤੇ ਰੇਟਿੰਗ ਅਨੁਸਾਰ ਹੋਈ ਚੋਣ
  • ਪੰਜਾਬ ਸੂਬਾ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚੋਂ ਰਿਹਾ ਮੋਹਰੀ

ਫਾਜ਼ਿਲਕਾ 04 ਫਰਵਰੀ: ਦੇਸ਼ ਕਲਿੱਕ ਬਿਊਰੋ:

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ—ਨਿਰਦੇਸ਼ਾਂ, ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਰਗਦਰਸ਼ਨ ਹੇਠ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਪ੍ਰੇਰਨਾ ਸਦਕਾ ਸਿਖਿਆ ਦੇ ਖੇਤਰ ਨੂੰ ਨਵੀਂ ਦਿਸ਼ਾ ਦੇਣ ਅਤੇ ਉਚਾਈਆਂ ਵੱਲ ਲਿਜਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸਿਖਿਆ ਦੇ ਨਾਲ—ਨਾਲ ਸਕੂਲਾਂ ਵਿਖੇ ਕਰਵਾਏ ਜਾ ਰਹੇ ਹੋਰਨਾਂ ਪ੍ਰੋਗਰਾਮਾਂ ਵਿਚ ਵੀ ਜ਼ਿਲ੍ਹਾ ਫਾਜ਼ਿਲਕਾ ਨੇ ਕੌਮੀ ਪੱਧਰ *ਤੇ ਆਪਣੀ ਛਾਪ ਛੱਡੀ ਹੈ। ਜ਼ਿਲ੍ਹਾ ਫਾਜ਼ਿਲਕਾ ਦੇ 11 ਸਕੂਲਾਂ ਨੂੰ ਕੌਮੀ ਪੱਧਰ *ਤੇ ਗ੍ਰੀਨ ਸਕੂਲ ਵਜੋਂ ਅਵਾਰਡ ਮਿਲਿਆ ਹੈ ਜ਼ੋ ਕਿ ਫਾਜ਼ਿਲਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ।

ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਸ੍ਰੀ ਅਜੈ ਸ਼ਰਮਾ ਅਤੇ ਜ਼ਿਲ੍ਹਾ ਸਿਖਿਆ ਅਫਸਰ (ਪ੍ਰਾਇਮਰੀ) ਸ੍ਰੀ ਸਤੀਸ਼ ਕੁਮਾਰ ਨੇ ਸਨਮਾਨਿਤ ਹੋਏ ਸਮੂਹ ਸਕੂਲਾਂ ਨੂੰ ਵਧਾਈ ਦਿੱਤੀ ਹੈ ਜ਼ੋ ਉਨ੍ਹਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦਾ ਇਕ—ਇਕ ਅਧਿਆਪਕ ਤੇ ਵਿਦਿਆਰਥੀ ਇਸ ਸਨਮਾਨ ਦਾ ਹੱਕਦਾਰ ਹੈ ਜਿੰਨ੍ਹਾਂ ਨੇ ਸਕੂਲਾਂ ਵਿਖੇ ਵਾਤਾਵਰਣ ਦੀ ਸਾਂਭ—ਸੰਭਾਲ ਪ੍ਰਤੀ ਆਪਣਾ ਵਢਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿਖਿਆ ਦੇ ਖੇਤਰ ਵਿਚ ਤਾਂ ਵਿਦਿਆਰਥੀ ਮਲਾਂ ਮਾਰ ਹੀ ਰਹੇ ਹਨ ਬਲਕਿ ਹੋਰਨਾਂ ਪ੍ਰੋਗਰਾਮਾਂ ਵਿਚ ਵੀ ਤਨਦੇਹੀ ਨਾਲ ਮਿਹਨਤ ਕਰਕੇ ਨਾਮ ਚਮਕਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਟੇਟ ਪੱਧਰ ਤੋਂ ਕੁਲਬੀਰ ਸਿੰਘ ਬਾਠ ਸੰਯੁਕਤ ਡਾਇਰੈਕਟਰ, ਸਾਇੰਸ ਤੇ ਵਾਤਾਵਰਨ ਆਉਟਰਿਚ ਪ੍ਰੋਗਰਾਮ ਅਤੇ ਮੈਡਮ ਮੰਦਾਕਨੀ ਵੱਲੋਂ ਸਕੂਲਾਂ ਦੀ ਕਾਰਗੁਜਾਰੀ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਰਹੀ। ਇਸ ਸਬੰਧੀ ਦਫਤਰ ਜ਼ਿਲਾ ਸਿੱਖਿਆ ਅਫਸਰ ਵੱਲੋਂ ਹਰੇਕ ਸਾਲ ਜਿਲਾ ਕੋਆਰਡੀਨੇਟਰ ਵਿਜੈ ਪਾਲ ਦੀ ਯੋਗ ਅਗਵਾਈ ਹੇਠ ਪੂਰੇ ਇੱਕ ਦਿਨ ਦੀ ਸਮੂਹ ਈਕੋ ਕਲੱਬ ਇੰਚਾਰਜ ਦੀ ਵਰਕਸ਼ਾਪ ਲਗਾਈ ਜਾਂਦੀ ਹੈ ਜਿਸ ਨੂੰ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਨਵੀਂ ਦਿੱਲੀ ਤੋਂ ਟਰੇਨਿੰਗ ਪ੍ਰਾਪਤ ਕਰ ਚੁੱਕੇ ਰਿਸੋਰਸ ਪਰਸਨ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਹੈ।

ਐਨਵਾਇਰਨਮੈਂਟ ਐਜੁਕੇਸ਼ਨ ਪ੍ਰੋਗਰਾਮ ਦੇ ਜ਼ਿਲ੍ਹਾ ਕੁਆਰਡੀਨੇਟਰ ਸ੍ਰੀ ਵਿਜੈ ਪਾਲ ਨੇ ਕੌਮੀ ਪੱਧਰ *ਤੇ ਮਾਣ ਹਾਸਲ ਕਰਨ *ਤੇ ਸਮੂਹ ਸਕੂਲਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਦੇ ਅਦਾਰੇ ਸੈਂਟਰ ਫਾਰ ਸਾਇੰਸ ਐਂਡ ਇਨਵਰਨਮੈਂਟ ਨਵੀਂ ਦਿੱਲੀ ਦੇ ਵੱਲੋਂ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਮੂਹ ਸਕੂਲਾਂ ਦਾ ਗਰੀਨ ਸਕੂਲ ਪ੍ਰੋਗਰਾਮ ਤਹਿਤ ਆਡਿਟ ਕੀਤਾ ਜਾਂਦਾ ਹੈ ਜਿਸ ਵਿੱਚ ਸਕੂਲਾਂ ਦੇ ਛੇ ਵੱਖ ਵੱਖ ਕੰਪੋਨੈਂਟ ਨੂੰ ਚੈਕ ਕੀਤਾ ਜਾਂਦਾ ਹੈ ਜਿਵੇਂ ਲੈਂਡ, ਪਾਣੀ ,ਵੇਸਟ, ਭੋਜਨ, ਊਰਜਾ ਅਤੇ ਹਵਾ। ਸਮੂਹ ਕੰਪੋਨੈਂਟਾਂ ਨੂੰ ਭਾਰਤ ਸਰਕਾਰ ਦੇ ਬਣੇ ਹੋਏ ਪੋਰਟਲ www.eepmoefcc.nic.in ਤੇ ਪੋਰਟਲ ਦੇ ਨਿਯਮਾਂ ਮੁਤਾਬਕ ਅਪਲੋਡ ਕੀਤਾ ਜਾਂਦਾ ਹੈ ਤੇ ਜਿਸ ਨੂੰ ਸੈਂਟਰ ਫੋਰ ਸਾਇੰਸ ਐਂਡ ਇਨਵਰਮੈਂਟ ਨਵੀਂ ਦਿੱਲੀ ਵੱਲੋਂ ਚੈੱਕ ਕੀਤਾ ਜਾਂਦਾ ਹੈ। ਪੂਰੇ ਭਾਰਤ ਵਿੱਚ ਪੰਜਾਬ ਦੇ 237 ਸਕੂਲ ਚੁਣੇ ਗਏ ਜਿਸ ਵਿੱਚੋਂ 218 ਸਰਕਾਰੀ ਸਕੂਲ ਨੇ। ਪੰਜਾਬ ਰਾਜ ਤੀਜੀ ਵਾਰ ਰਾਸ਼ਟਰ ਪੱਧਰ ਤੇ ਜੇਤੂ ਬਣਿਆ।

ਉਨ੍ਹਾਂ ਕਿਹਾ ਕਿ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੱਧਰ ਤੇ ਇੰਡੀਆ ਹੈਬੀਟੈਟ ਸੈਂਟਰ ਨਵੀਂ ਦਿੱਲੀ ਵਿਖੇ ਡਾਇਰੈਕਟਰ ਜਨਰਲ ਸੁਨੀਤਾ ਨਰਾਇਣ ਅਤੇ ਜੁਆਇੰਟ ਡਾਇਰੈਕਟਰ ਕੁਲਬੀਰ ਸਿੰਘ ਬਾਠ ਵਲੋਂ ਜ਼ਿਲ੍ਹਾ ਫਾਜ਼ਿਲਕਾ ਦੇ 11 ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ 11 ਸਕੂਲਾਂ ਸਰਕਾਰੀ ਹਾਈ ਸਕੂਲ ਬਨਵਾਲਾ ਹਨਵੰਤਾ, ਸਰਕਾਰੀ ਹਾਈ ਸਕੂਲ ਹੀਰਾਂ ਵਾਲੀ, ਸਰਕਾਰੀ ਹਾਈ ਸਕੂਲ ਮਲੂਕਪੂਰ, ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ, ਸਰਕਾਰੀ ਹਾਈ ਸਕੂਲ ਕਟੈਹੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਲ ਕੇ ਹਸਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੂਬਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਬਣ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਤੋ ਗੁਨੋ ਹਨ। ਉਨ੍ਹਾਂ ਕਿਹਾ ਕਿ ਸਮਾਗਮ ਵਾਲੀ ਥਾਂ *ਤੇ ਪਹੁੰਚ ਸਰਕਾਰੀ ਹਾਈ ਸਕੂਲ ਕਟੈਹੜਾ ਤੋਂ ਮੈਡਮ ਗੀਤੂ ਚਗਤੀ, ਸਰਕਾਰੀ ਹਾਈ ਸਕੂਲ ਮਲੂਕਪੂਰ ਤੋਂ ਮਨਮੋਹਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਤੋਂ ਸੁਨੀਲ ਕੁਮਾਰ ਨੇ ਇਹ ਸਨਮਾਨ ਹਾਸਲ ਕੀਤਾ।

ਅਵਾਰਡ ਅਪਲਾਈ ਕਰਨ ਤੋਂ ਪਹਿਲਾਂ ਸਰਕਾਰੀ ਬਾਂਡੀਵਾਲਾ ਸਕੂਲ ਤੋਂ ਹੈਡ ਮਿਸਟਰੈਸ ਪੂਨਮ, ਅਧਿਆਪਕ ਨਰੇਸ਼ ਕੁਮਾਰ, ਅੰਕਿਤ ਸੇਠੀ, ਸ਼ਿਵਮ ਵਿਖਾਨਾ ਆਦਿ ਵੱਲੋਂ ਜ਼ਿਲ੍ਹਾ ਪੱਧਰ *ਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਅਵਾਰਡ ਦੇ ਪੂਰੇ ਮਾਪਦੰਡਾ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ|
ਇਸ ਮੌਕੇ ਭਾਰਤੀ ਫਾਉਂਡੇਸ਼ਨ ਤੋਂ ਪ੍ਰਦੀਪ, ਦਵਿੰਦਰ ਤੇ ਮੰਗਾ ਸਿੰਘ ਐਜੂਕੇਟਰ ਮੈਂਟਰ ਦਾ ਵਿਸ਼ੇਸ਼ ਸਹਿਯੋਗ ਰਿਹਾ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।