ਮੁੰਬਈ, 5 ਮਾਰਚ: ਦੇਸ਼ ਕਲਿੱਕ ਬਿਊਰੋ:
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਦੁਬਈ ਵਿੱਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਫਸੇ ਲੋਕਾਂ ਨੂੰ ਮੁਫ਼ਤ ਰਿਹਾਇਸ਼ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਭਾਵੇਂ ਉਹ ਭਾਰਤੀ ਹੋਣ ਜਾਂ ਕਿਸੇ ਹੋਰ ਦੇਸ਼ ਤੋਂ, ਉਹ ਸਾਰਿਆਂ ਦੀ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਸਿਰਫ ਮੈਸਜ ਕਰਨਾ ਹੋਵੇਗਾ।
ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ “X” ਉਨ੍ਹਾਂ ਨੇ ਲਿਖਿਆ ਕਿ ਯੁੱਧ ਕਾਰਨ ਬਹੁਤ ਸਾਰੇ ਯਾਤਰੀ ਦੁਬਈ ਵਿੱਚ ਫਸੇ ਹੋਏ ਹਨ। “ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਉੱਥੇ ਹੈ ਅਤੇ ਉਸ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ, ਤਾਂ ਅਸੀਂ ਮੁਫ਼ਤ ਸੁਰੱਖਿਅਤ ਰਿਹਾਇਸ਼ ਦੀ ਪੇਸ਼ਕਸ਼ ਕਰ ਰਹੇ ਹਾਂ। ਕੋਈ ਸ਼ਰਤਾਂ ਨਹੀਂ ਹਨ, ਕੋਈ ਰਾਸ਼ਟਰੀਅਤਾ ਪਾਬੰਦੀਆਂ ਨਹੀਂ ਹਨ। ਅਸੀਂ ਸਿਰਫ਼ ਇੱਕ ਮਾਨਵਤਾਵਾ ਵਜੋਂ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਜੇਕਰ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਇੰਸਟਾਗ੍ਰਾਮ ‘ਤੇ @dugastaproperties ‘ਤੇ ਸੁਨੇਹਾ ਭੇਜੋ।”
ਪੰਜਾਬ ਦੇ ਬਹੁਤ ਸਾਰੇ ਲੋਕ ਵੀ ਇਸ ਸਮੇਂ ਦੁਬਈ ਵਿੱਚ ਫਸੇ ਹੋਏ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉੱਥੇ ਫਸੇ ਲੋਕਾਂ ਦੀ ਗਿਣਤੀ ਬਾਰੇ ਅਜੇ ਤੱਕ ਸਹੀ ਜਾਣਕਾਰੀ ਨਹੀਂ ਹੈ। ਹੁਣ ਤੱਕ, ਸਰਕਾਰ ਦੁਆਰਾ ਸਥਾਪਤ ਕੰਟਰੋਲ ਰੂਮ ‘ਤੇ ਦੁਬਈ ਵਿੱਚ ਫਸੇ ਲੋਕਾਂ ਤੋਂ 150 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ।



