ਨਵੀਂ ਦਿੱਲੀ, 12 ਮਾਰਚ: ਦੇਸ਼ ਕਲਿੱਕ ਬਿਊਰੋ:
ਸੁਪਰੀਮ ਕੋਰਟ ਨੇ ਮੰਦਰਾਂ ਵਿੱਚ ਜਾਨਵਰਾਂ ਦੀ ਬਲੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ‘ਚ ਧਾਰਮਿਕ ਪਾਲਣਾ ਦੇ ਉਦੇਸ਼ ਲਈ ਜਾਨਵਰਾਂ ਦੀ ਬਲੀ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਅਦਾਲਤ ਨੇ ਕੇਂਦਰ ਸਰਕਾਰ ਦੇ ਪਸ਼ੂ ਪਾਲਣ ਮੰਤਰਾਲੇ ਨੂੰ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਲਈ ਕਿਹਾ ਹੈ। ਪਟੀਸ਼ਨ ਪਸ਼ੂਆਂ ‘ਤੇ ਜ਼ੁਲਮ ਰੋਕੂ ਐਕਟ ਦੀ ਧਾਰਾ 28 ਨੂੰ ਚੁਣੌਤੀ ਦਿੰਦੀ ਹੈ, ਜੋ ਧਰਮ ਦੇ ਨਾਮ ‘ਤੇ ਬਲੀ ਦੀ ਆਗਿਆ ਦਿੰਦੀ ਹੈ।



