ਮਾਨਸਾ, 15 ਮਾਰਚ: ਦੇਸ਼ ਕਲਿੱਕ ਬਿਊਰੋ:
ਪੰਜਾਬੀ ਸੰਗੀਤ ਜਗਤ ‘ਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ, ਅੱਜ ਐਤਵਾਰ ਸਵੇਰੇ ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇਵਾਲਾ ਪਹੁੰਚੇ। ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਗੁਰਦਾਸ ਮਾਨ ਨੇ ਹਵੇਲੀ ਪਹੁੰਚ ਕੇ ਸਿੱਧੂ ਦੀ ਮਾਂ ਚਰਨ ਕੌਰ ਦੇ ਪੈਰੀਂ ਹੱਥ ਲਾਏ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਛੋਟੇ ਸਿੱਧੂ ਦੇ ਵੀ ਪੈਰ ਛੂਹੇ। ਜਿਸ ਤੋਂ ਬਾਅਦ ਮਾਤਾ ਚਰਨ ਕੌਰ ਨੇ ਉਸਨੂੰ ਰੋਕਿਆ, ਅਤੇ ਕਿਹਾ ਕਿ ਅਜਿਹਾ ਨਾ ਕਰੋ, ਕਿਉਂਕਿ ਉਹ ਉਸ ਤੋਂ ਵੱਡੇ ਹਨ। ਉਸ ਤੋਂ ਬਾਅਦ ਹਵੇਲੀ ‘ਚ ਅੰਦਰ ਜਾ ਕੇ ਗੁਰਦਾਸ ਮਾਨ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਅੱਗੇ ਮੱਥਾ ਟੇਕਿਆ ਅਤੇ ਉਸ ਨੂੰ ਸਲਾਮ ਕੀਤਾ। ਮੀਟਿੰਗ ਦੌਰਾਨ, ਗੁਰਦਾਸ ਮਾਨ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ, ਉਸਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ।



