ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਨਾਲ ਸਬ ਕਮੇਟੀ ਦੀ ਮੀਟਿੰਗ 7 ਅਪ੍ਰੈਲ ਨੂੰ

ਪੰਜਾਬ
  • ਵਿੱਤ ਮੰਤਰੀ ਦੇ ਹਲਕਾ ਦਿੜਬਾ ਵਿਖੇ ਠੇਕਾ ਮੁਲਾਜ਼ਮਾਂ ਵੱਲੋਂ ਝੰਡਾ ਮਾਰਚ ਰਹੇਗਾ ਲਗਾਤਾਰ ਜਾਰੀ :- ਸੂਬਾ ਆਗੂ

ਸੰਗਰੂਰ, 2 ਅਪ੍ਰੈਲ : ਦੇਸ਼ ਕਲਿੱਕ ਬਿਊਰੋ:

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਹਲਕਾ ਦਿੜ੍ਹਬਾ ਵਿਖੇ ਵੱਖ ਵੱਖ ਪਿੰਡਾਂ ਅੰਦਰ ਲਗਾਤਾਰ 21 ਮਾਰਚ ਤੋਂ ਚੱਲ ਰਹੇ ਰਹੇ ਝੰਡਾ ਮਾਰਚ ਦੇ ਸੰਘਰਸ਼ ਦੇ ਜ਼ੋਰ ਤੇ 2 ਅਪ੍ਰੈਲ ਨੂੰ ਦਿੜਬਾ ਦੇ ਪ੍ਰਸ਼ਾਸਨ ਵੱਲੋਂ ਲਿਖਤੀ ਮੀਟਿੰਗ ਕਰਵਾਉਣ ਦਾ ਸੱਦਾ ਦਿੱਤਾ ਗਿਆ ਸੀ ਇਹ ਮੀਟਿੰਗ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਰੱਖੀ ਗਈ ਸੀ । ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੂਬਾ ਆਗੂ ਬਲਿਹਾਰ ਸਿੰਘ ਸ਼ੇਰ ਸਿੰਘ ਲੌਂਗੋਵਾਲ ਵਰਿੰਦਰ ਸਿੰਘ ਮੋਮੀ ਜਗਰੂਪ ਸਿੰਘ ਲਹਿਰਾ ਗੁਰਵਿੰਦਰ ਸਿੰਘ ਪੰਨੂ ਸਿਮਰਨਜੀਤ ਸਿੰਘ ਨੀਲੋ ਲਛਮਣ ਸਿੰਘ ਗੁਰਪ੍ਰੀਤ ਸਿੰਘ ਢਿੱਲੋਂ ਜਗਸੀਰ ਸਿੰਘ ਭੰਗੂ ਪਵਨਦੀਪ ਸਿੰਘ ਜਸਪ੍ਰੀਤ ਗਗਨ ਆਦਿ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ।

ਵਿੱਤ ਮੰਤਰੀ ਨਾਲ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬਾ ਆਗੂਆਂ ਵੱਲੋਂ ਦੋ ਟੁੱਕ ਆਖ ਕੇ ਇਹ ਗੱਲ ਪਹਿਲਾਂ ਹੀ ਨਿਬੇੜ ਦਿੱਤੀ ਗਈ ਕਿ ਉਹ ਪੰਜਾਬ ਅੰਦਰ ਜਿੰਨੇ ਵੀ ਠੇਕੇਦਾਰ ਕੰਪਨੀਆਂ ਸੋਸਾਇਟੀਆਂ ਆਊਟਸੋਰਸ ਇੰਨਲਿਸਟਮੈਂਟ ਆਦਿ ਰਾਹੀ ਰੱਖੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਜਾਵੇ ਜਾਂ ਠੇਕਾ ਮੁਲਾਜ਼ਮਾਂ ਨੂੰ ਘੱਟੋ ਘੱਟ 1948 ਐਕਟ ਦੇ ਮੁਤਾਬਿਕ ਪੰਦਰਵੀਂ ਲੇਬਰ ਕਾਨਫਰੰਸ ਅਨੁਸਾਰ ਤਨਖਾਹ ਦਿੱਤੀ ਜਾਵੇ।

ਇਸ ਤੋਂ ਇਲਾਵਾ ਸੂਬਾ ਆਗੂਆਂ ਵੱਲੋਂ ਵਿੱਤ ਮੰਤਰੀ ਨਾਲ ਕੋਈ ਵੀ ਵਿਚਾਰ ਚਰਚਾ ਨਹੀਂ ਕੀਤੀ ਗਈ ਜਿਸ ਨੂੰ ਵੇਖਦਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਫੌਰੀ ਤੌਰ ਤੇ 7 ਅਪ੍ਰੈਲ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਹੈ ਉਹਨਾਂ ਨਾਲ ਹੀ ਵੱਖ ਵੱਖ ਵਿਭਾਗਾਂ ਦੇ ਸਬੰਧਤ ਮੰਤਰੀਆਂ, ,ਪ੍ਰਮੁੱਖ ਸਕੱਤਰ , ਮੁੱਖ ਕਾਰਜਕਾਰੀ ਅਫਸਰ ਆਦਿ ਨੂੰ ਇਸ ਮੀਟਿੰਗ ਵਿੱਚ ਬਿਨਾਂ ਕਿਸੇ ਦੇਰੀ ਆਉਣ ਲਈ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਇਹ ਮੀਟਿੰਗ ਪੰਜਾਬ ਭਵਨ ਵਿਖੇ ਦੁਪਹਿਰ 2 ਵਜੇ ਤੋਂ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।