- ਮੁੱਕਦਮਾ ਨੰਬਰ 49 ਮਿਤੀ 02-04-2026 ਅ/ਧ140(2), 140(3), 308(4), 308(5), 308(6),351,61(2) ਬੀ.ਐੱਨ.ਐੱਸ. ਥਾਣਾ ਬਹਾਵਵਾਲਾ
ਫਾਜ਼ਿਲਕਾ 03 ਅਪ੍ਰੈਲ : ਦੇਸ਼ ਕਲਿੱਕ ਬਿਊਰੋ:
ਮਿਤੀ 01-04-2026 ਨੂੰ ਰਾਕੇਸ਼ ਕੁਮਾਰ ਪੁੱਤਰ ਰਾਮ ਕੁਮਾਰ(ਅਸਲ ਨਾਮ ਗੁਪਤ)ਵਾਸੀ ਢਾਣੀ ਸੀਤੋ ਗੂੰਨੋ ਤਹਿਸੀਲ ਅਬੋਹਰ ਨੇ ਚੋਕੀ ਸੀਤੋ ਗੁੰਨੋ ਵਿਖੇ ਤਕਰੀਬਨ 03:30 ਵਜੇਇਤਲਾਹ ਦਿੱਤੀ ਕਿ ਉਸਦਾ ਪਿਤਾ ਰਾਮ ਕੁਮਾਰ (ਅਸਲ ਨਾਮ ਗੁਪਤ) ਸੁਭਾ ਵਕਤ ਕਰੀਬ 10 ਵਜੇ ਕੰਮ ਧੰਦੇ ਲਈ ਸੀਤੋ ਗੁੰਨੋ ਗਿਆ ਸੀ,ਪ੍ਰੰਤੂ ਘਰ ਵਾਪਸ ਨਹੀ ਆਇਆ ਅਤੇ ਵਕਤ ਕਰੀਬ 03 ਵਜੇ ਦੁਪਹਿਰ ਉਸਦੇ ਭਤੀਜੇ ਅਨੁਜ ਕੁਮਾਰ ਪਾਸ ਉਸਦੇ ਪਿਤਾ ਰਾਮ ਕੁਮਾਰ( ਅਸਲ ਨਾਲ ਗੁਪਤ ) ਦੇ ਮੋਬਾਇਲ ਨੰ ਤੋ ਫੋਨ ਆਇਆ,ਜਿਸਨੇ ਕਿਸੇ ਹੋਰ ਵਿਅਕਤੀ ਨਾਲ ਆਪਣੇ ਫੋਨ ਤੇ ਗਲ ਕਰਵਾਈ,ਜਿਸ ਵਿਅਕਤੀ ਨੇ ਕਿਹਾ ਕਿ ਉਸ ਦਾ ਪਿਤਾ ਰਾਮ ਕੁਮਾਰ (ਅਸਲ ਨਾਲ ਗੁਪਤ) ਉਸਦੇ ਅਤੇ ਉਸਦੇ ਗਿਰੋਹ ਦੇ ਕਬਜੇ ਵਿੱਚ ਹੈ ਅਤੇ ਉਸਨੂੰ ਛੱਡਣ ਲਈ ਉਸ ਵੱਲੋ 2-1/2 ਲੱਖ ਫਿਰੋਤੀ ਦੀ ਮੰਗ ਕੀਤੀ ਗਈ।
ਫਿਰ ਕੁੱਝ ਸਮੇ ਬਾਅਦ ਉਸ ਦੇ ਪਿਤਾ ਦੇ ਨੰਬਰ ਤੋ ਦੁਬਾਰਾ ਫੋਨ ਆਇਆ ਤਾ ਅੱਗੋ ਇੱਕ ਔਰਤ ਬੋਲੀ, ਜਿਸਨੇ ਕਿਹਾ ਕੇ ਰਾਮ ਕੁਮਾਰ(ਅਸਲ ਨਾਮ ਗੁਪਤ) ਸਾਡੇ ਗਿਰੋਹ ਦੇ ਕਬਜੇ ਵਿੱਚ ਹੈ ਅਤੇ ਜੋ ਤੈਨੂੰ ਖਾਤਾ ਨੰਬਰ ਭੇਜਿਆ ਹੈ,ਉਸ ਖਾਤੇ ਵਿੱਚ ਪੈਸੇ ਪਾ ਦੇ ਨਹੀ ਤਾਂ ਮੈ,ਮੇਰੀ ਸਹੇਲੀ ਸੰਤੋਸ਼ ਰਾਣੀ ਅਤੇ ਸੀਮਾ ਰਾਣੀ ਤੇਰੇ ਪਿਤਾ ਤੇ ਬਲਾਤਕਾਰ ਦਾ ਇਲਜਾਮ ਲਗਾ ਕੇ ਝੂਠੇ ਕੇਸ ਵਿੱਚ ਫਸਾ ਦੇਵਾਂਗੀਆ ਅਤੇ ਧੱਮਕੀ ਦਿੱਤੀ ਕਿ ਅਸੀ ਤੇਰੇ ਪਿਤਾ ਦਾ ਬਹੁਤ ਮਾੜਾ ਹਾਲ ਕਰਾਂਗੇ ਅਤੇ ਇਸ ਨੂੰ ਦੁਨੀਆ ਦੇ ਸਾਹਮਣੇ ਮੂੰਹ ਦਿਖਾਉਣ ਜੋਗਾ ਨਹੀ ਛਡਾਂਗੇ ਅਤੇ ਇਸ ਤੋ ਬਾਅਦ ਫਿਰ ਫੋਨ ਆਇਆ ਕਿ ਜੇਕਰ ਤੁਸੀ ਇਹ ਮੰਗ ਪੂਰੀ ਨਾ ਕੀਤੀ ਤਾਂ ਤੇਰੇ ਪਿਤਾ ਦੀ ਅਸ਼ਲੀਲ ਵੀਡਿਉ ਬਣਾ ਕੇ ਵਾਇਰਲ ਕਰ ਦੇਵਾਂਗੇ ।ਫਿਰ ਉਕਤ ਵਿਅਕਤੀ ਵਾਰ-ਵਾਰ ਫੋਨ ਕਰਦੇ ਰਹੇ ਅਤੇ ਰਾਮ ਕੁਮਾਰ(ਅਸਲ ਨਾਮ ਗੁਪਤ) ਨਾਲ ਗੱਲ ਕਰਵਾ ਕੇ ਉਕਤ ਅਨੁਸਾਰ ਧੱਮਕੀਆ ਦੇ ਕੇ ਫਿਰੋਤੀ ਦੀ ਮੰਗ ਕਰਦੇ ਰਹੇ ।
ਪੁਲਿਸ ਕਾਰਵਾਈ:- ਉਕਤ ਸੁਚਨਾ ਮਿਲਣ ਪਰ ਫਾਜਿਲਕਾ ਪੁਲਿਸ ਵੱਲੋ ਤੁਰੰਤ ਉਕਤ ਮੁੱਕਦਮਾ ਦਰਜ ਕਰਕੇ ਵਿਿਗਆਨਿਕ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਅਤੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਟੈਕਨੀਕਲ ਕੋਣ ਤੋ ਤਫਤੀਸ਼ ਕਰਦੇ ਹੋਏ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ।ਜਿਸ ਤੇ ਫਾਜਿਲਕਾ ਪੁਲਿਸ ਵੱਲੋ ਬੜੀ ਮੁਸਤੈਦੀ ਨਾਲ ਕਾਰਵਾਈ ਕਰਦਿਆ ਹੋਇਆ,04 ਘੰਟਿਆ ਵਿੱਚ ਹੀ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆ ਨੂੰ ਟਰੇਸਕਰ ਲਿਆ ਗਿਆ ਅਤੇ ਫਿਰ ਮਲੋਟ-ਸੀਤੋ ਰੋੜ ਪਰ ਨਾਕਾਬੰਦੀ ਕਰਕੇ ਉਹਨਾ ਨੂੰ ਕਾਬੂ ਕਰ ਲਿਆ ਅਤੇ ਉਹਨਾ ਦੇ ਕਬਜਾ ਵਿੱਚੋ ਅਗਵਾ ਕੀਤੇ ਪੁਰਸ਼ ਰਾਮ ਕੁਮਾਰ (ਅਸਲ ਨਾਮ ਗੁਪਤ) ਪੁੱਤਰ ਸੋਹਨ ਲਾਲ ਨੂੰ ਛੁਡਵਾ ਲਿਆ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰ ਕੀਤੇ ਦੋਸ਼ੀਆ ਦਾ ਵੇਰਵਾ:-
- ਮਨਦੀਪ ਸਿੰਘ ਉਰਫ ਮੰਨੂ ਪੁੱਤਰ ਜਸਵੰਤ ਸਿੰਘ ਵਾਸੀ ਵਾਰਡ ਨੰਬਰ 21 ਪਟੇਲ ਨਗਰ ਮਲੋਟ
- ਵੀਰਪਾਲ ਕੌਰ ਪਤਨੀ ਸਵ. ਜੰਗੀਰ ਸਿੰਘ ਵਾਸੀਹਾਲ ਅਬਾਦ ਪਟੇਲ ਨਗਰ ਮਲੋਟ
- ਜਸਵੰਤ ਕੁਮਾਰ ਪੁੱਤਰ ਚਿਮਨ ਲਾਲ ਵਾਸੀ ਗੁਰੁਨਾਨਕ ਨਗਰ ਮਲੋਟ
- ਜਪਿੰਦਰਜੀਤ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਦਿਉਨ ਖੇੜਾ
- ਸੰਤੋਸ਼ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਪਿੰਡ ਤਪਾ ਖੇੜਾ
- ਸੀਮਾ ਰਾਣੀ ਪਤਨੀ ਮਨਦੀਪ ਸਿੰਘ ਵਾਸੀ ਪਟੇਲ ਨਗਰ ਮਲੋਟ



