ਮੁਲਾਇਮ ਯਾਦਵ ਦੇ ਪੁੱਤ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਭਰਾ ਦਾ ਦੇਹਾਂਤ

ਰਾਸ਼ਟਰੀ

ਲਖਨਊ, 13 ਮਈ: UP ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਭਰਾ ਤੇ ਪ੍ਰਤੀਕ ਯਾਦਵ ਦਾ ਅੱਜ ਦਿਹਾਂਤ ਹੋ ਗਿਆ। ਉਹ 38 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਅਪਰਣਾ ਯਾਦਵ ਅਤੇ ਉਨ੍ਹਾਂ ਦੇ ਭਰਾ ਉਨ੍ਹਾਂ ਨੂੰ ਸਵੇਰੇ 6 ਵਜੇ ਲਖਨਊ ਦੇ ਸਿਵਲ ਹਸਪਤਾਲ ਲੈ ਕੇ ਆਏ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਕਾਰਨ ਫਿਲਹਾਲ ਸਾਹਮਣੇ ਨਹੀਂ ਆ ਸਕਿਆ ਹੈ। ਪੋਸਟਮਾਰਟਮ ਕੀਤਾ ਜਾ ਰਿਹਾ ਹੈ।

ਪ੍ਰਤੀਕ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਗੁਪਤਾ ਦਾ ਪੁੱਤਰ ਸੀ। ਅਪਰਣਾ ਇਸ ਸਮੇਂ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਉਪ-ਪ੍ਰਧਾਨ ਹੈ। ਪ੍ਰਤੀਕ ਨੇ ਯੂ.ਕੇ. ਦੀ ਲੀਡਜ਼ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਤੇ ਰਾਜਨੀਤੀ ਤੋਂ ਦੂਰ ਸੀ। ਉਹ ਇਕ ਰੀਅਲ ਅਸਟੇਟ ਅਤੇ ਫਿਟਨੈਸ ਕਾਰੋਬਾਰ ਚਲਾਉਂਦਾ ਸੀ। ਉਸਦਾ ਲਖਨਊ ਵਿਚ “ਦਿ ਫਿਟਨੈਸ ਪਲੈਨੇਟ” ਨਾਮਕ ਇਕ ਜਿਮ ਸੀ। ਉਹ “ਜੀਵ ਆਸ਼ਰੇ” ਨਾਮਕ ਇਕ ਸੰਸਥਾ ਵੀ ਚਲਾਉਂਦਾ ਸੀ, ਜਿਸ ਵਲੋਂ ਲਾਵਾਰਸ ਕੁੱਤਿਆਂ ਦੀ ਦੇਖਭਾਲ ਤੇ ਉਨ੍ਹਾਂ ਦੇ ਰੱਖ ਰਖਾਅ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।