ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਮੇਲੋਡੀ ਕੈਂਡੀ ਤੋਹਫ਼ੇ ਵਜੋਂ ਦਿੱਤੀ। ਪੀਐਮ ਮੇਲੋਨੀ ਨੇ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕਰਦੇ ਹੋਏ ਕਿਹਾ, “ਪ੍ਰਧਾਨ ਮੰਤਰੀ ਮੋਦੀ ਮੇਰੇ ਲਈ ਤੋਹਫ਼ੇ ਵਜੋਂ ਇੱਕ ਬਹੁਤ ਵਧੀਆ ਕੈਂਡੀ ਲੈ ਕੇ ਆਏ ਹਨ – ਮੇਲੋਡੀ। ਤੋਹਫ਼ੇ ਲਈ ਤੁਹਾਡਾ ਧੰਨਵਾਦ।”
ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਲਈ ਮੰਗਲਵਾਰ ਨੂੰ ਇਟਲੀ ਪਹੁੰਚੇ। ਪੀਐਮ ਮੇਲੋਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੋਵਾਂ ਨੇ ਇੱਕੋ ਕਾਰ ਵਿੱਚ ਰੋਮ ਦੀਆਂ ਸੜਕਾਂ ਦੀ ਯਾਤਰਾ ਕੀਤੀ ਅਤੇ ਲਗਭਗ 2,000 ਸਾਲ ਪੁਰਾਣੇ ਇਤਿਹਾਸਕ ਕੋਲੋਸੀਅਮ ਦਾ ਦੌਰਾ ਵੀ ਕੀਤਾ।
ਮੋਦੀ ਨੇ ਮੇਲੋਨੀ ਨੂੰ “ਮੇਲੋਡੀ” ਕੈਂਡੀ ਤੋਹਫ਼ੇ ਵਿੱਚ ਦਿੱਤੀ ਕਿਉਂਕਿ “ਮੇਲੋਡੀ” (ਮੋਦੀ + ਮੇਲੋਨੀ = ਮੇਲੋਡੀ) ਸ਼ਬਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਲੋਕਾਂ ਨੇ ਮਜ਼ਾਕ ਵਿੱਚ ਮੇਲੋਡੀ ਅਤੇ ਮੋਦੀ ਦੇ ਨਾਵਾਂ ਨੂੰ ਇਕੱਠੇ “ਮੇਲੋਡੀ” ਕਹਿਣਾ ਸ਼ੁਰੂ ਕਰ ਦਿੱਤਾ ਸੀ।
ਜੀ-20 ਅਤੇ ਹੋਰ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਦੋਵਾਂ ਨੇਤਾਵਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਇਹ ਸ਼ਬਦ ਇੰਟਰਨੈੱਟ ਮੀਮ ਅਤੇ ਟ੍ਰੈਂਡ ਬਣ ਗਿਆ ਹੈ। ਮੋਦੀ ਨੇ ਮੇਲੋਨੀ ਨੂੰ ਇੱਕ ਮਸ਼ਹੂਰ ਭਾਰਤੀ ਕੈਂਡੀ ਤੋਹਫ਼ੇ ਵਿੱਚ ਦਿੱਤੀ।



