ਸਰਕਾਰ ਦਾ ਵੱਡਾ ਫੈਸਲਾ: ਸੀਨੀਅਰ IPS ਅਫ਼ਸਰ ਬਣੇ SSB ਦੇ ਨਵੇਂ DIG

Top Trending News ਰਾਸ਼ਟਰੀ

 

ਸਰਕਾਰ ਦਾ ਵੱਡਾ ਫੈਸਲਾ: ਸੀਨੀਅਰ IPS ਅਫ਼ਸਰ ਬਣੇ SSB ਦੇ ਨਵੇਂ DIG

ਨਵੀਂ ਦਿੱਲੀ, 10 ਜੂਨ 2026- ਕੇਂਦਰ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ‘ਤੇ ਇੱਕ ਵੱਡਾ ਫੇਰਬਦਲ ਕਰਦਿਆਂ ਸੀਨੀਅਰ ਭਾਰਤੀ ਪੁਲਿਸ ਸੇਵਾ (IPS) ਦੇ ਅਫ਼ਸਰ ਮੁਖ਼ਤਾਰ ਮੋਹਸਿਨ ਨੂੰ ਇੱਕ ਬੇਹੱਦ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਉੱਤਰਾਖੰਡ ਕੈਡਰ ਦੇ 2005 ਬੈਚ ਦੇ ਕਾਬਲ ਆਈ.ਪੀ.ਐਸ. ਅਫ਼ਸਰ ਮੁਖ਼ਤਾਰ ਮੋਹਸਿਨ ਨੂੰ ਹੁਣ ਸਸ਼ਸਤਰ ਸੀਮਾ ਬਲ (SSB) ਵਿੱਚ ਡਿਪਟੀ ਇੰਸਪੈਕਟਰ ਜਨਰਲ (DIG) ਵਜੋਂ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਆਈ.ਪੀ.ਐਸ. ਮੁਖ਼ਤਾਰ ਮੋਹਸਿਨ ਮੌਜੂਦਾ ਸਮੇਂ ਕੇਂਦਰੀ ਡੈਪੂਟੇਸ਼ਨ ‘ਤੇ ਚੱਲ ਰਹੇ ਹਨ ਅਤੇ ਉਹ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਵਿੱਚ ਡਿਪਟੀ ਡਾਇਰੈਕਟਰ/ਡੀ.ਆਈ.ਜੀ. (DIG) ਦੇ ਅਹੁਦੇ ‘ਤੇ ਤਾਇਨਾਤ ਸਨ।

ਕੇਂਦਰ ਸਰਕਾਰ ਦੇ ਤਾਜ਼ਾ ਹੁਕਮਾਂ ਅਨੁਸਾਰ ਉਨ੍ਹਾਂ ਦੀ ਇਹ ਨਵੀਂ ਨਿਯੁਕਤੀ ਐਸ.ਐਸ.ਬੀ. (SSB) ਵਿੱਚ ਲੈਟਰਲ ਸ਼ਿਫਟ (Lateral Shift) ਦੇ ਆਧਾਰ ‘ਤੇ ਕੀਤੀ ਗਈ ਹੈ।

ਆਪਣੀ ਇਮਾਨਦਾਰੀ ਅਤੇ ਬਿਹਤਰ ਕਾਰਜਸ਼ੈਲੀ ਲਈ ਜਾਣੇ ਜਾਂਦੇ ਮੁਖ਼ਤਾਰ ਮੋਹਸਿਨ ਹੁਣ ਸਸ਼ਸਤਰ ਸੀਮਾ ਬਲ (SSB) ਵਿੱਚ ਬਤੌਰ ਡੀ.ਆਈ.ਜੀ. ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਅਹਿਮ ਅਤੇ ਸੰਵੇਦਨਸ਼ੀਲ ਕਾਰਜਾਂ ਦੀ ਕਮਾਨ ਸੰਭਾਲਣਗੇ। ਪ੍ਰਸ਼ਾਸਨਿਕ ਹਲਕਿਆਂ ਵਿੱਚ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਕਾਫੀ ਅਹਿਮ ਮੰਨਿਆ ਜਾ ਰਹੀ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।