ਪੰਜਾਬੀ ਰੈਪਰ ਸੁਲਤਾਨ ਨੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ !, ਪੜ੍ਹੋ ਕੀ ਕਿਹਾ ?

Top Trending News ਪੰਜਾਬ ਮਨੋਰੰਜਨ
  • ਪੰਜਾਬੀ ਰੈਪਰ ਸੁਲਤਾਨ ਨੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ !, ਪੜ੍ਹੋ ਕੀ ਕਿਹਾ ?

ਚੰਡੀਗੜ੍ਹ, 21 ਜੂਨ (ਦੇਸ਼ ਕਲਿੱਕ ਬਿਊਰੋ): ਪੰਜਾਬੀ ਰੈਪਰ ਸੁਲਤਾਨ ਨੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਰੈਪਰ ਸੁਲਤਾਨ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਗਾਇਕ ਕਰਨ ਔਜਲਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ। ਸੁਲਤਾਨ ਨੇ ਕਿਹਾ ਕਿ ਔਜਲਾ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਔਜਲਾ ਨੂੰ ਲੱਗਦਾ ਸੀ ਇਹ ਗੋਲੀਆਂ ਸਿੱਧੂ ਨੇ ਚਲਵਾਈਆਂ ਸਨ। “ਮੈਨੂੰ ਪਤਾ ਲੱਗਾ ਹੈ ਕਿ ਕਰਨ ਔਜਲਾ ਨੇ ਸਿੱਧੂ ਦੇ ਕਤਲ ਲਈ ਪਾਸੇ ਵੀ ਦਿੱਤੇ ਸੀ।”

ਉਸਨੇ ਕਿਹਾ ਕਿ ਉਹ ਉਸਨੂੰ ਮਾਰਨ ਲਈ ਕਿਸੇ ਨੂੰ ਲੱਭਦੇ ਸੀ। ਹੁਣ ਉਹ ਉਸਨੂੰ ਸ਼ਰਧਾਂਜਲੀ ਦੇ ਰਹੇ ਹਨ। ਸਿੱਧੂ ਦੀ ਮੌਤ ਤੋਂ ਬਾਅਦ, ਉਸਦੀ ਟੀਮ ਤੋੜ ਦਿੱਤੀ ਗਈ। ਇਹ ਵੀ ਸੱਚ ਹੈ ਕਿ ਮੈਂ ਭੰਗ ਪੀਂਦਾ ਹਾਂ, ਪਰ ਮੈਂ ਝੂਠ ਨਹੀਂ ਬੋਲਦਾ। ਮੈਂ ਆਪਣੇ ਮਨ ਦੀ ਗੱਲ ਕਰਦਾ ਹਾਂ। ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਲਾਕਾਰ ਕੀ ਕਰਦੇ ਹਨ।

ਰੈਪਰ ਸੁਲਤਾਨ ਅਤੇ ਅੰਮ੍ਰਿਤਸਰ ਦੇ ਗਾਇਕ ਪ੍ਰੇਮ ਢਿੱਲੋਂ ਵੀ 19 ਜੂਨ ਨੂੰ ਰਿਲੀਜ਼ ਹੋਏ ਆਪਣੇ ਨਵੇਂ ਗੀਤਾਂ ਨੂੰ ਲੈ ਕੇ ਵੀ ਆਪਸ ‘ਚ ਭਿੜੇ ਹਨ। 19 ਮਈ ਨੂੰ ਰਿਲੀਜ਼ ਹੋਏ ਇੱਕ ਗੀਤ ਵਿੱਚ, ਰੈਪਰ ਸੁਲਤਾਨ ਨੇ ਪ੍ਰੇਮ ਢਿੱਲੋਂ ਬਾਰੇ ਕਿਹਾ ਸੀ ਕਿ ਉਸ ਤੋਂ ਵਧੀਆ ਗਧਾ ਗਏ ਲੈਂਦਾ ਹੈ। ਇਸੇ ਤਰ੍ਹਾਂ, 19 ਜੂਨ ਨੂੰ ਰਿਲੀਜ਼ ਹੋਏ ਇੱਕ ਰੈਪ ਵਿੱਚ, ਪ੍ਰੇਮ ਢਿੱਲੋਂ ਨੇ ਆਪਣੇ ਨਵੇਂ ਗੀਤ ‘ਚ ਕਿਹਾ ਕਿ ਦੁਸ਼ਮਣੀ ਵੀ ਕੱਢ ਲੈਣਾ ਪਹਿਲਾਂ ਪੈਦਾ ਤਾ ਹੋ ਜਾਓ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।